For the best experience, open
https://m.punjabitribuneonline.com
on your mobile browser.
Advertisement

ਗੋਲਡਨ ਫਾਰੈਸਟ ਦੀ ਜ਼ਮੀਨ ਵਿੱਚ ਹੋ ਰਹੀ ਹੈ ਨਾਜਾਇਜ਼ ਮਾਈਨਿੰਗ

06:25 AM Jun 28, 2024 IST
ਗੋਲਡਨ ਫਾਰੈਸਟ ਦੀ ਜ਼ਮੀਨ ਵਿੱਚ ਹੋ ਰਹੀ ਹੈ ਨਾਜਾਇਜ਼ ਮਾਈਨਿੰਗ
ਨਾਜਾਇਜ਼ ਮਾਈਨਿੰਗ ਵਿੱਚ ਲੱਗੇ ਟਿੱਪਰ। -ਫੋਟੋ: ਭੱਟੀ
Advertisement

ਪੱਤਰ ਪ੍ਰੇਰਕ
ਲਾਲੜੂ, 27 ਜੂਨ
ਇਲਾਕੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਚੱਲ ਰਿਹਾ ਹੈ ਜੋ ਕਿ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਪਿੰਡ ਸਮਗੋਲੀ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਗੋਲਡਨ ਫਾਰੈਸਟ ਦੀ ਸੈਂਕੜੇ ਏਕੜ ਜ਼ਮੀਨ ਵਿੱਚੋਂ ਜੇਸੀਬੀ ਅਤੇ ਪੋਕਲੇਨ ਮਸ਼ੀਨਾਂ ਨਾਲ ਮਿੱਟੀ ਦੀ ਨਾਜਾਇਜ਼ ਮਾਈਨਿੰਗ ਵੱਡੀ ਪੱਧਰ ’ਤੇ ਕੀਤੀ ਜਾ ਰਹੀ ਹੈ। ਨਾਜਾਇਜ਼ ਮਾਈਨਿੰਗ ਵਿੱਚ ਸ਼ਾਮਲ ਲੋਕ ਬਾਹਰਲੇ ਜ਼ਿਲ੍ਹਿਆਂ ਤੋਂ ਦੱਸੇ ਜਾ ਰਹੇ ਹਨ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਕਿਸੇ ਕਿਸਾਨ ਦੀ ਪਿੰਡ ਸਮਗੋਲੀ ਵਿੱਚ 13 ਏਕੜ ਜ਼ਮੀਨ ਵਿੱਚੋਂ ਟਿੱਪਰਾਂ ਰਾਹੀਂ ਮਿੱਟੀ ਦੀ ਨਾਜਾਇਜ਼ ਮਾਈਨਿੰਗ ਚੱਲ ਰਹੀ ਸੀ ਅਤੇ ਪਿਛਲੇ 20-25 ਦਿਨਾਂ ਤੋਂ ਨਾਲ ਲੱਗਦੀ ਗੋਲਡਨ ਫਾਰੈਸਟ ਦੀ ਜ਼ਮੀਨ ਵਿੱਚੋਂ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਜਦੋਂ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨੇ ਪੁਲੀਸ ਅਤੇ ਮਾਈਨਿੰਗ ਵਿਭਾਗ ਨੂੰ ਸੱਦਿਆ ਤਾਂ ਟਿੱਪਰ ਅਤੇ ਮਸ਼ੀਨਾਂ ਸਮੇਤ ਮਾਈਨਿੰਗ ਮਾਫੀਆ ਦੇ ਲੋਕ ਫ਼ਰਾਰ ਹੋ ਗਏ ਸਨ। ਉਨ੍ਹਾਂ ਮੌਕੇ ਦੀਆਂ ਤਸਵੀਰਾਂ ਸਮੇਤ ਆਪਣੀ ਸ਼ਿਕਾਇਤ ਐੱਸਡੀਐੱਮ ਡੇਰਾਬੱਸੀ ਅਤੇ ਸੁਪਰੀਮ ਕੋਰਟ ਕਮੇਟੀ ਨੂੰ ਭੇਜ ਦਿੱਤੀ ਹੈ। ਉੱਧਰ, ਪੁਲੀਸ ਨੇ ਮਾਈਨਿੰਗ ਇੰਸਪੈਕਟਰ ਡੇਰਾਬੱਸੀ ਜਤਿਨ ਸ਼ਿਵਾਲਿਕ ਦੀ ਸ਼ਿਕਾਇਤ ’ਤੇ ਤਿੰਨ ਟਿੱਪਰਾਂ ਦੇ ਮਾਲਕਾਂ ਖ਼ਿਲਾਫ਼ ਮਾਈਨਿੰਗ ਐਂਡ ਮਿਨਰਲ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਲਾਲੜੂ ਖੇਤਰ ਵਿੱਚ ਗੋਲਡਨ ਫਾਰੈਸਟ ਦੀ ਲੋਕਾਂ ਕੋਲ ਕੁੱਲ 2245 ਏਕੜ ਵਾਧੂ ਜ਼ਮੀਨ ਹੈ। ਇਸ ਜ਼ਮੀਨ ਦਾ ਜ਼ਿਆਦਾਤਰ ਹਿੱਸਾ ਖੇਤੀ ਲਈ ਅਤੇ ਕੁਝ ਵੱਲੋਂ ਨਾਜਾਇਜ਼ ਮਾਈਨਿੰਗ ਲਈ ਵਰਤਿਆ ਜਾ ਰਿਹਾ ਹੈ। ਗੋਲਡਨ ਫਾਰੈਸਟ ਕੋਲ ਸਮਗੋਲੀ ਪਿੰਡ ਵਿੱਚ 400 ਏਕੜ ਅਤੇ ਨਾਲ ਲੱਗਦੇ ਪਿੰਡ ਬਿਜਨਪੁਰ ਵਿੱਚ 75 ਏਕੜ ਜ਼ਮੀਨ ਹੈ। ਭਾਵੇਂ ਕਿ ਸਮਗੋਲੀ ਵਿੱਚ ਪਿਛਲੇ ਮਹੀਨੇ ਤੋਂ ਹੀ ਮਿੱਟੀ ਦੀ ਨਾਜਾਇਜ਼ ਮਾਈਨਿੰਗ ਦਾ ਧੰਦਾ ਸ਼ੁਰੂ ਹੋਇਆ ਹੈ ਪਰ ਬਿਜਨਪੁਰ ਵਿੱਚ ਪਿਛਲੇ ਸਾਲ ਤੋਂ ਇਹ ਧੰਦਾ ਲਗਾਤਾਰ ਜਾਰੀ ਹੈ।

Advertisement

Advertisement
Author Image

joginder kumar

View all posts

Advertisement
Advertisement
×