For the best experience, open
https://m.punjabitribuneonline.com
on your mobile browser.
Advertisement

ਚੱਕੀ ਦਰਿਆ ਵਿੱਚ ਨਾਜਾਇਜ਼ ਮਾਈਨਿੰਗ

10:13 AM Aug 20, 2024 IST
ਚੱਕੀ ਦਰਿਆ ਵਿੱਚ ਨਾਜਾਇਜ਼ ਮਾਈਨਿੰਗ
ਪੁਲੀਸ ਵੱਲੋਂ ਨਾਜਾਇਜ਼ ਮਾਈਨਿੰਗ ਕਰਦੀਆਂ ਕਬਜ਼ੇ ਵਿੱਚ ਲਈਆਂ ਗਈਆਂ ਜੇਸੀਬੀ ਮਸ਼ੀਨਾਂ ਅਤੇ ਟਰੈਕਟਰ-ਟਰਾਲੀਆਂ। -ਫੋਟੋ: ਧਵਨ
Advertisement

ਪੱਤਰ ਪ੍ਰੇਰਕ
ਪਠਾਨਕੋਟ, 19 ਅਗਸਤ
ਚੱਕੀ ਦਰਿਆ ਵਿੱਚ ਮਾਈਨਿੰਗ ਮਾਫੀਆ ਖ਼ਿਲਾਫ਼ ਕਾਰਵਾਈ ਕਰਦਿਆਂ ਕੰਢਵਾਲ ਪੁਲੀਸ ਨੇ 3 ਜੇਸੀਬੀ ਮਸ਼ੀਨਾਂ ਅਤੇ 8 ਟਰੈਕਟਰ-ਟਰਾਲੀਆਂ ਨੂੰ ਨਾਜਾਇਜ਼ ਮਾਈਨਿੰਗ ਕਰਦੇ ਸਮੇਂ ਜ਼ਬਤ ਕੀਤਾ ਹੈ ਜਦ ਕਿ 11 ਮੁਲਜ਼ਮ ਨਾਮਜ਼ਦ ਕੀਤੇ ਗਏ ਹਨ।
ਇਸ ਸਬੰਧੀ ਐੱਸਪੀ ਨੂਰਪੁਰ ਧਰਮਚੰਦ ਵਰਮਾ ਨੇ ਦੱਸਿਆ ਕਿ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਚੱਕੀ ਦਰਿਆ ਵਿੱਚ ਨਜਾਇਜ਼ ਮਾਈਨਿੰਗ ਜ਼ੋਰਾਂ ’ਤੇ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਸ ਤਹਿਤ ਥਾਣਾ ਨੂਰਪੁਰ ਵਿੱਚ ਬੀਐੱਨਐੱਸ ਦੀ ਧਾਰਾ 302(2) ਅਤੇ 21(1) ਮਾਈਨਜ਼ ਐਂਡ ਮਿਨਰਲ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਰਾਜਿੰਦਰ, ਪੰਕਜ ਸਿੰਘ, ਰਣਧੀਰ ਸਿੰਘ, ਕੁਤਬਦੀਨ, ਪਵਨ ਸਿੰਘ, ਅਰਜੁਨ ਸਿੰਘ, ਜਸਵਿੰਦਰ ਸਿੰਘ, ਮਨਜੀਤਦੀਨ ਪੁੱਤਰ ਅਰੀਫ ਦੀਨ, ਚੰਨਣ ਸਿੰਘ, ਸੈਫਦੀਨ, ਮਿੱਠੂਦੀਨ ਨੂੰ ਇਸ ਮਾਮਲੇ ਵਿੱਚ ਨਾਮਜਦ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Advertisement

Advertisement
Advertisement
Author Image

joginder kumar

View all posts

Advertisement