ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਜਾਇਜ਼ ਮਾਈਨਿੰਗ: ਚਾਰ ਟਿੱਪਰ ਜ਼ਬਤ ਕੀਤੇ

10:08 AM Jul 29, 2020 IST

ਪੱਤਰ ਪ੍ਰੇਰਕ

Advertisement

ਕਰਤਾਰਪੁਰ, 28 ਜੁਲਾਈ

ਬਿਆਸ ਦਰਿਆ ਵਿੱਚੋਂ ਨਾਜਾਇਜ਼ ਮਾਈਨਿੰਗ ਕਰਕੇ ਰੇਤਾ ਲਿਆ ਰਹੇ ਚਾਰ ਟਿੱਪਰਾਂ ਨੂੰ ਮਾਈਨਿੰਗ ਅਫ਼ਸਰ ਅਤੇ ਥਾਣਾ ਕਰਤਾਰਪੁਰ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਜ਼ਬਤ ਕੀਤਾ ਹੈ। ਇਸ ਸਬੰਧੀ ਥਾਣਾ ਕਰਤਾਰਪੁਰ ਦੇ ਮੁਖੀ ਸਿਕੰਦਰ ਸਿੰਘ ਅਤੇ ਮਾਈਨਿੰਗ ਅਫ਼ਸਰ ਸੁਖਪਾਲ ਸਿੰਘ ਨੇ ਦੱਸਿਆ ਕਿ ਚਾਰ ਟਿੱਪਰ ਬਿਆਸ ਦਰਿਆ ਤੋਂ ਨਾਜਾਇਜ਼ ਮਾਈਨਿੰਗ ਕਰਕੇ ਰੇਤਾ ਭਰ ਕੇ ਲਿਆ ਰਹੇ ਸਨ। ਟਿੱਪਰਾਂ ਦੀ ਕੀਤੀ ਜਾਂਚ ਦੌਰਾਨ ਡਰਾਈਵਰ ਰੇਤਾ ਦੀ ਖਰੀਦੋ ਫਰੋਖਤ ਸਬੰਧੀ ਕੋਈ ਵੀ ਦਸਤਾਵੇਜ਼ ਮੌਕੇ ’ਤੇ ਨਹੀਂ ਦਿਖਾ ਸਕੇ। ਉਨ੍ਹਾਂ ਦੱਸਿਆ ਕਿ ਟਿੱਪਰਾਂ ਵਿੱਚ ਪਈ ਰੇਤਾ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ। ਰੇਤਾ ਸਮੇਤ ਫੜੇ ਗਏ ਟਿੱਪਰਾਂ ਦੇ ਡਰਾਈਵਰਾਂ ਦੀ ਪਹਿਚਾਣ ਸਾਹਿਬ ਸਿੰਘ ਸੁਖਵਿੰਦਰ ਸਿੰਘ ਦਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਵਜੋਂ ਹੋਈ ਹੈ।

Advertisement

Advertisement
Tags :
ਕੀਤੇਜ਼ਬਤ,ਟਿੱਪਰਨਾਜਾਇਜ਼ਮਾਈਨਿੰਗ