ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਜਾਇਜ਼ ਮਾਈਨਿੰਗ: ਈਡੀ ਵੱਲੋਂ ਰੋਪੜ ਅਤੇ ਹੁਸ਼ਿਆਰਪੁਰ ’ਚ 13 ਥਾਈਂ ਛਾਪੇ

06:29 AM May 30, 2024 IST
ਈਡੀ ਵੱਲੋਂ ਬਰਾਮਦ ਕੀਤੀ ਗਈ ਨਕਦੀ। -ਫੋਟੋ: ਮਲਕੀਅਤ ਿਸੰਘ

* ਤਿੰਨ ਕਰੋੜ ਰੁਪਏ ਬਰਾਮਦ
* ਈਡੀ ਦੀ ਕੁਰਕੀ ਵਾਲੀ ਜ਼ਮੀਨ ’ਤੇ ਹੋ ਰਹੀ ਸੀ ਨਾਜਾਇਜ਼ ਮਾਈਨਿੰਗ

Advertisement

ਹਤਿੰਦਰ ਮਹਿਤਾ/ਬਲਵਿੰਦਰ ਰੈਤ
ਜਲੰਧਰ/ਨੂਰਪੁਰ ਬੇਦੀ, 29 ਮਈ
ਪਹਿਲੀ ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕਰਦਿਆਂ ਨਾਜਾਇਜ਼ ਮਾਈਨਿੰਗ ਬਾਰੇ ਪਤਾ ਲੱਗਣ ’ਤੇ ਰੋਪੜ ਅਤੇ ਹੁਸ਼ਿਆਰਪੁਰ ਵਿੱਚ 13 ਥਾਵਾਂ ’ਤੇ ਛਾਪੇ ਮਾਰੇ। ਇਸ ਦੌਰਾਨ ਇੱਥੋਂ 3 ਕਰੋੜ ਰੁਪਏ ਬਰਾਮਦ ਕੀਤੇ ਗਏ। ਮੁੱਢਲੀ ਜਾਣਕਾਰੀ ਅਨੁਸਾਰ ਜਿਸ ਜ਼ਮੀਨ ’ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ, ਉਹ ਨਸ਼ਾ ਤਸਕਰੀ ਮਾਮਲੇ ਵਿੱਚ ਸ਼ਾਮਲ ਜਗਦੀਸ਼ ਸਿੰਘ ਉਰਫ਼ ਭੋਲਾ ਦੇ ਮਨੀ ਲਾਂਡਰਿੰਗ ਦੀ ਜਾਂਚ ਦੌਰਾਨ ਸਾਹਮਣੇ ਆਈ ਸੀ। ਇਸ ਨੂੰ ਈਡੀ ਨੇ ਜ਼ਬਤ ਕਰ ਲਿਆ ਸੀ। ਹਾਲਾਂਕਿ ਬਾਅਦ ਵਿੱਚ ਇੱਥੇ ਨਾਜਾਇਜ਼ ਮਾਈਨਿੰਗ ਹੋਣ ਲੱਗੀ। ਸੂਤਰਾਂ ਨੇ ਦੱਸਿਆ ਕਿ ਇਸ ਕਥਿਤ ਗੈਰਕਾਨੂੰਨੀ ਮਾਈਨਿੰਗ ਮਾਮਲੇ ਦੇ ਕੁਝ ਮੁਲਜ਼ਮਾਂ ਵਿੱਚ ਨਸੀਬ ਚੰਦ ਅਤੇ ਸ੍ਰੀ ਰਾਮ ਕਰੱਸ਼ਰ ਸ਼ਾਮਲ ਹਨ। ਭੋਲਾ ਡਰੱਗਜ਼ ਕੇਸ ਨਾਲ ਸਬੰਧਤ ਮਨੀ ਲਾਂਡਰਿੰਗ ਦਾ ਇਹ ਮਾਮਲਾ ਪੰਜਾਬ ਵਿੱਚ ਸਾਲ 2013-14 ਦੌਰਾਨ ਸਾਹਮਣੇ ਆਇਆ ਸੀ। ਮਗਰੋਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਪੁਲੀਸ ਦੀ ਐੱਫਆਈਆਰ ਦੇ ਆਧਾਰ ’ਤੇ ਕੇਸ ਦਰਜ ਕੀਤਾ ਸੀ। ਜਨਵਰੀ 2014 ਵਿੱਚ ਜਾਂਚ ਏਜੰਸੀ ਨੇ ਭੋਲਾ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਮਾਮਲਾ ਮਨੀ ਲਾਂਡਰਿੰਗ ਰੋਕਥਾਮ (ਪੀਐੱਮਐੱਲਏ) ਅਦਾਲਤ ਵਿੱਚ ਚੱਲ ਰਿਹਾ ਸੀ। ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਜ਼ਮੀਨ ਨਸ਼ੇ ਦੇ ਪੈਸੇ ਨਾਲ ਖਰੀਦੀ ਗਈ ਸੀ ਜਿਸ ਮਗਰੋਂ ਈਡੀ ਨੇ ਇਸ ਨੂੰ ਕੁਰਕ ਕਰ ਲਿਆ।
ਈਡੀ ਦੀ ਅੱਜ ਦੀ ਕਾਰਵਾਈ ਤਹਿਤ ਬਲਾਕ ਨੂਰਪੁਰ ਬੇਦੀ ਦੇ ਪਿੰਡ ਪਲਾਟਾ ਵਿੱਚ ਦੋ ਭਰਾਵਾਂ ਦੇ ਘਰ ਵੀ ਛਾਪੇ ਮਾਰੇ ਗਏ। ਇਹ ਘਰ ਕਰੱਸ਼ਰ ਨਸੀਬ ਚੰਦ ਪਲਾਟਾ ਅਤੇ ਉਸ ਦੇ ਭਰਾ ਚੰਨਣ ਸਿੰਘ ਦੇ ਦੱਸੇ ਗਏ ਹਨ। ਇਸ ਦੌਰਾਨ ਈਡੀ ਦੇ ਅਧਿਕਾਰੀਆਂ ਨਾਲ ਬੀਐੱਸਐੱਫ ਦੇ ਜਵਾਨ ਵੀ ਮੌਜੂਦ ਸਨ। ਖ਼ਬਰ ਲਿਖੇ ਜਾਣ ਤੱਕ ਪਿੰਡ ਪਲਾਟਾ ਵਿੱਚ ਕਰੱਸ਼ਰ ਮਾਲਕਾਂ ਦੇ ਘਰਾਂ ਦੀ ਜਾਂਚ ਜਾਰੀ ਸੀ।

Advertisement
Advertisement
Advertisement