ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਜਾਇਜ਼ ਖਣਨ: 2 ਟਿੱਪਰ ਤੇ ਇੱਕ ਪੋਕਲੇਨ ਮਸ਼ੀਨ ਕਬਜ਼ੇ ਵਿੱਚ ਲਈ

07:20 AM Jul 09, 2024 IST

ਐੱਨਪੀ ਧਵਨ
ਪਠਾਨਕੋਟ, 8 ਜੁਲਾਈ
ਜ਼ਿਲ੍ਹਾ ਪਠਾਨਕੋਟ ਦੀ ਪੁਲੀਸ ਨੇ ਨਰੋਟ ਜੈਮਲ ਸਿੰਘ ਦੇ ਸਰਹੱਦੀ ਖੇਤਰ ਅੰਦਰ ਦਤਿਆਲ ਫਰੋਜਾ ਵਿੱਚ ਧੁੱਸੀ ਦੇ ਨਜ਼ਦੀਕ ਗੈਰ-ਕਾਨੂੰਨੀ ਮਾਈਨਿੰਗ ਕਰਦਿਆਂ 2 ਟਿੱਪਰਾਂ ਤੇ ਇੱਕ ਪੋਕਲੇਨ ਨੂੰ ਕਬਜ਼ੇ ਵਿੱਚ ਲੈ ਕੇ 3 ਵਿਅਕਤੀਆਂ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਦ ਕਿ ਉੱਥੇ ਲੱਗੇ ਕਲਗੀਧਰ ਸਟੋਨ ਕਰੱਸ਼ਰ ਦੇ ਮਾਲਕਾਂ ਸਮੇਤ 5 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਜ਼ਿਲ੍ਹਾ ਪੁਲੀਸ ਮੁਖੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਬੀਤੀ ਰਾਤ ਦਤਿਆਲ ਫਰੋਜਾ ਵਿੱਚ ਲੱਗੇ ਕਲਗੀਧਰ ਸਟੋਨ ਕਰੱਸ਼ਰ ਵੱਲੋਂ ਉਥੇ ਮਸ਼ੀਨਰੀ ਲਗਾ ਕੇ ਗੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਸੀ, ਜਿਸ ਨੂੰ ਛਾਪਾ ਮਾਰ ਕੇ ਕਬਜ਼ੇ ਵਿੱਚ ਲੈ ਲਿਆ ਗਿਆ। ਡੀਐੱਸਪੀ ਹਰਕ੍ਰਿਸ਼ਨ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪੁਲੀਸ ਪਾਰਟੀ ਨੇ ਏਐੱਸਆਈ ਪ੍ਰੇਮਨਾਥ ਦੀ ਅਗਵਾਈ ਵਿੱਚ ਮੌਕੇ ’ਤੇ ਛਾਪਾ ਮਾਰਿਆ ਅਤੇ ਉੱਥੇ ਹੀ ਮਾਈਨਿੰਗ ਵਿਭਾਗ ਦੇ ਇੰਸਪੈਕਟਰ ਸੁਨੀਲ ਕੁਮਾਰ ਅਤੇ ਸਹਾਇਕ ਜ਼ਿਲ੍ਹਾ ਮਾਈਨਿੰਗ ਅਫਸਰ ਨੂੰ ਬੁਲਾ ਲਿਆ ਤੇ ਉਨ੍ਹਾਂ ਦੀ ਲਿਖਤੀ ਸ਼ਿਕਾਇਤ ’ਤੇ ਪੁਲੀਸ ਨੇ ਪੋਕਲੇਨ ਮਸ਼ੀਨ ਦੇ ਅਪਰੇਟਰ ਅਰੁਣ ਕੁਮਾਰ ਵਾਸੀ ਦਤਿਆਲ, ਕੱਚਾ ਮਾਲ ਭਰੇ ਟਿੱਪਰ ਅਪਰੇਟਰ ਸਰਵਨ ਕੁਮਾਰ ਅਤੇ ਇੱਕ ਖਾਲੀ ਟਿੱਪਰ ਅਪਰੇਟਰ ਦਲਬੀਰ ਸਿੰਘ ਅਤੇ ਸਟੋਨ ਕਰੱਸ਼ਰ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਰੱਸ਼ਰ ਮਾਲਕਾਂ ਨੂੰ ਵੀ ਨਾਮਜ਼ਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

Advertisement

Advertisement
Advertisement