ਨਾਜਾਇਜ਼ ਮਾਈਨਿੰਗ: 10 ਟਿੱਪਰ ਤੇ ਮਸ਼ੀਨ ਜ਼ਬਤ
08:35 AM Jul 21, 2023 IST
ਪੱਤਰ ਪ੍ਰੇਰਕ
ਦੋਰਾਹਾ, 20 ਜੁਲਾਈ
ਇਥੋਂ ਦੇ ਨੇੜਲੇ ਪਿੰਡ ਰਾਮਪੁਰ ਵਿੱਚ ਨਾਜਾਇਜ਼ ਮਾਈਨਿੰਗ ਕਰ ਰਹੇ ਵਿਅਕਤੀਆਂ ਖਿਲਾਫ਼ ਕਾਰਵਾਈ ਕਰਦੇ ਹੋਏ ਦੋਰਾਹਾ ਪੁਲੀਸ ਨੇ ਮੌਕੇ ਤੋਂ 10 ਟਿੱਪਰ ਤੇ ਇਕ ਪੋਕਲਾਈਨ ਮਸ਼ੀਨ ਜ਼ਬਤ ਕਰ ਕੇ ਇਨ੍ਹਾਂ ਦੇ ਮਾਲਕਾਂ ਅਤੇ ਜ਼ਮੀਨ ਮਾਲਕ ਸਮੇਤ 12 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਐੱਸਐੱਚਓ ਵਿਜੈ ਕੁਮਾਰ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਜੇਈ ਸ਼ੁਭਦੀਪ ਨੇ ਦੋਰਾਹਾ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਪਿੰਡ ਰਾਮਪੁਰ ’ਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਸ ’ਤੇ ਪੁਲੀਸ ਪਾਰਟੀ ਨੇ ਛਾਪਾ ਮਾਰਿਆ। ਟਿੱਪਰ ਮਾਲਕ ਤੇ ਪੋਕਲਾਈਨ ਮਸ਼ੀਨ ਵਾਲੇ ਸਾਰੇ ਵਿਅਕਤੀ ਪੁਲੀਸ ਨੂੰ ਦੇਖ ਕੇ ਫਰਾਰ ਹੋ ਗਏ ਜਦੋਂ ਕਿ ਮੌਕੇ ’ਤੇ ਮਿੱਟੀ ਨਾਲ ਭਰੇ 5 ਟਿੱਪਰ ਤੇ 5 ਖਾਲੀ ਟਿੱਪਰ ਤੇ ਮਸ਼ੀਨ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕਰ ਲਿਆ।
Advertisement
Advertisement