ਨਾਜਾਇਜ਼ ਸ਼ਰਾਬ ਤੇ ਭੱਠੀ ਦਾ ਸਾਮਾਨ ਬਰਾਮਦ
07:29 AM Mar 29, 2024 IST
Advertisement
ਪੱਤਰ ਪ੍ਰੇਰਕ
ਸ਼ਾਹਕੋਟ, 28 ਮਾਰਚ
ਪੁਲੀਸ ਅਤੇ ਐਕਸਾਈਜ਼ ਵਿਭਾਗ ਨੇ ਸੰਯੁਕਤ ਰੂਪ ਵਿੱਚ ਪਿੰਡ ਰਾਮੇ ਦੇ ਨਜ਼ਦੀਕ ਸਤਲੁਜ ਦਰਿਆ ਕਿਨਾਰੇ ਛਾਪਾ ਮਾਰ ਕੇ ਦਸ ਲੱਖ ਅੱਸੀ ਹਜ਼ਾਰ ਲਿਟਰ ਲਾਹਣ, 6 ਡਰੰਮ ਅਤੇ ਸਰਾਬ ਕੱਢਣ ਲਈ ਵਰਤਿਆ ਸਾਮਾਨ ਬਰਾਮਦ ਕੀਤਾ ਹੈ। ਡੀਐੱਸਪੀ ਸ਼ਾਹਕੋਟ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਰਾਮੇ ਕੋਲ ਦਰਿਆ ਸਤਲੁਜ ਦੇ ਕੰਢੇ ਉਨ੍ਹਾਂ ਨੂੰ 10,80,000 ਐੱਮਐੱਲ ਲਾਹਣ, 6 ਡਰੰਮ, ਤਰਪਾਲਾਂ ਅਤੇ ਕਈ ਹੋਰ ਲੋੜੀਦਾ ਸਾਮਾਨ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸ਼ਿੰਗਾਰਾ ਸਿੰਘ ਵਾਸੀ ਰਾਮੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸ਼ਾਹਕੋਟ ਦੇ ਏ.ਐਸ.ਆਈ ਸਲਿੰਦਰ ਸਿੰਘ ਨੇ ਪਿੰਡ ਸੈਦਪੁਰ ਝਿੜੀ ਦੇ ਵਿਜੈ ਕੁਮਾਰ ਦੇ ਘਰੋਂ 37,500 ਐੱਮਐੱਲ ਲਾਹਣ, 50 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਭੱਠੀ ਦਾ ਸਾਮਾਨ ਬਰਾਮਦ ਕੀਤਾ ਹੈ। ਮੁਲਜ਼ਮ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
Advertisement
Advertisement
Advertisement