ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਗਲਾਤ ਖੇਤਰ ਵਿੱਚ ਰੁੱਖਾਂ ਦੀ ਨਾਜਾਇਜ਼ ਕਟਾਈ

06:50 AM Mar 29, 2024 IST

ਗੁਰਨਾਮ ਸਿੰਘ ਅਕੀਦਾ
ਪਟਿਆਲਾ 28 ਮਾਰਚ
ਜੰਗਲਾਤ ਵਿਭਾਗ ਦੀ ਪਟਿਆਲਾ ਡਿਵੀਜ਼ਨ ਵਿੱਚ ਪੈਂਦੇ ਸਰਹਿੰਦ ਵਿੱਚ ਰੁੱਖਾਂ ਦੀ ਨਾਜਾਇਜ਼ ਕਟਾਈ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਗਈ ਹੈ, ਪਰ ਦੋਸ਼ ਹੈ ਕਿ ਜੰਗਲਾਤ ਦੇ ਅਧਿਕਾਰੀਆਂ ਵੱਲੋਂ ਅਸਲ ਕਥਿਤ ਦੋਸ਼ੀ ਠੇਕੇਦਾਰ ਨੂੰ ਛੱਡਿਆ ਜਾ ਰਿਹਾ ਹੈ, ਸਿਰਫ਼ ਇਕ ਮੁਨਸ਼ੀ ’ਤੇ ਕੇਸ ਦਰਜ ਕਰਕੇ ਬੁੱਤਾ ਸਾਰ ਦਿੱਤਾ ਹੈ।
ਕੇਸ ਵੀ ਪਟਿਆਲਾ ਵਿੱਚ ਜਾਂ ਸਮਾਣਾ ਵਿੱਚ ਦਰਜ ਹੋਣਾ ਬਣਦਾ ਸੀ ਪਰ ਇਹ ਬੁਲਾੜੀ ਵਿੱਚ ਦਰਜ ਕੀਤਾ ਗਿਆ।
ਜਾਣਕਾਰੀ ਅਨੁਸਾਰ ਜੰਗਲਾਤ ਵਿਭਾਗ ਦੇ ਪਟਿਆਲਾ ਮੰਡਲ ਅਧੀਨ ਪੈਂਦੇ ਸਰਹਿੰਦ ਰੇਂਜ ਅਧੀਨ ਪੂਰੇ ਸਰਹਿੰਦ ਬਲਾਕ ਵਿਚ ਵੱਡੀ ਤਾਦਾਦ ਵਿਚ ਲੱਖਾਂ ਰੁਪਏ ਦੇ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਠੇਕੇਦਾਰ ਵੱਲੋਂ ਨਾਜਾਇਜ਼ ਕੱਟੇ ਜਾ ਰਹੇ ਰੁੱਖ ਟਰੈਕਟਰ ਟਰਾਲੀ ਸਮੇਤ ਮਿਲ ਜਾਣ ਮਗਰੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ 10 ਫਰਵਰੀ ਦੀ ਰਾਤ ਨੂੰ ਜੰਗਲਾਤ ਵਿਭਾਗ ਦੇ ਸਰਹਿੰਦ ਰੇਂਜ ਤੋਂ ਨਾਜਾਇਜ਼ ਕੱਟੇ ਰੁੱਖ ਲੱਕੜ ਮੰਡੀ ਪਟਿਆਲਾ ਪਹੁੰਚੇ, ਜਿਨ੍ਹਾਂ ਦੀ ਪੜਤਾਲ ਕਰਨ ਲਈ ਜੰਗਲਾਤ ਵਿਭਾਗ ਦੀ ਟੀਮ ਨੇ ਮਾਰਕਿੰਗ ਸੂਚੀ ਤਹਿਤ ਸੁੱਕੇ ਦਰੱਖਤਾਂ ਦੀ ਚੈਕਿੰਗ ਕੀਤੀ ਜਿਸ ਵਿੱਚ ਦੋ ਮੁਲਾਜ਼ਮਾਂ ’ਤੇ ਵਿਭਾਗ ਵੱਲੋਂ ਫ਼ੌਰੀ ਕਾਰਵਾਈ ਕਰਦਿਆਂ ਮੁਅੱਤਲ ਕਰ ਦਿੱਤਾ ਗਿਆ।
ਇਸ ਸਬੰਧੀ ਡਿਵੀਜ਼ਨ ਜੰਗਲਾਤ ਅਧਿਕਾਰੀ ਵਿੱਦਿਆ ਸਾਗਰੀ ਵੱਲੋਂ 16 ਫਰਵਰੀ ਨੂੰ ਪੱਤਰ ਜਾਰੀ ਕਰ ਕੇ 6 ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ। ਇਸ ’ਤੇ ਇੱਕ ਮਹੀਨੇ ਬਾਅਦ 20 ਮਾਰਚ 2024 ਨੂੰ ਥਾਣਾ ਬੁਲਾੜੀ ਵਿੱਚ ਠੇਕੇਦਾਰ ਦੇ ਮੁਨਸ਼ੀ ਦੇ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਗਿਆ।

Advertisement

ਦਰੱਖਤ ਚੋਰੀ ਕਰਨ ਵਾਲੇ ਵਿਅਕਤੀ ਬਖ਼ਸ਼ੇ ਨਹੀਂ ਜਾਣਗੇ: ਸਾਗਰੀ

ਦਰੱਖਤ ਚੋਰੀ ਮਾਮਲੇ ਸਬੰਧੀ ਜ਼ਿਲ੍ਹਾ ਜੰਗਲਾਤ ਅਧਿਕਾਰੀ ਵਿੱਦਿਆ ਸਾਗਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੇ ਦਰੱਖਤ ਚੋਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੇ ਨਾਲ-ਨਾਲ ਬਣਦੀ ਸਜ਼ਾ ਵੀ ਦਿਵਾਈ ਜਾਵੇਗੀ।

Advertisement
Advertisement
Advertisement