ਹੁਲਕਾ ਵਿੱਚ ਪੰਚਾਇਤੀ ਰਸਤੇ ਤੋਂ ਨਾਜਾਇਜ਼ ਕਬਜ਼ਾ ਹਟਾਇਆ
11:00 PM Jun 23, 2023 IST
ਪੱਤਰ ਪ੍ਰੇਰਕ
Advertisement
ਬਨੂੜ, 5 ਜੂਨ
ਥਾਣਾ ਬਨੂੜ ਅਧੀਨ ਪੈਂਦੇ ਪਿੰਡ ਹੁਲਕਾ ਦੀ ਪੰਚਾਇਤੀ ਰਸਤੇ ‘ਤੇ ਹੋਏ ਨਾਜਾਇਜ਼ ਕਬਜ਼ੇ ਨੂੰ ਅੱਜ ਪੰਚਾਇਤ ਵਿਭਾਗ ਨੇ ਹਟਾ ਦਿੱਤਾ। ਇਸ ਮੌਕੇ ਬੀਡੀਪੀਓ ਰਾਜਪੁਰਾ ਮਨਜੀਤ ਕੌਰ, ਥਾਣਾ ਮੁਖੀ ਕਿਰਪਾਲ ਸਿੰਘ ਤੋਂ ਇਲਾਵਾ ਮਾਲ ਵਿਭਾਗ ਦੇ ਕਰਮਚਾਰੀ ਅਤੇ ਪੰਚਾਇਤ ਸਕੱਤਰ ਹਾਜ਼ਰ ਸਨ। ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਪੰਚਾਇਤੀ ਰਸਤੇ ਦੀ ਇੱਕ ਗੱਠੇ ਤੋਂ ਵੱਧ ਥਾਂ ਉੱਤੇ ਪਿੰਡ ਦੇ ਇੱਕ ਵਸਨੀਕ ਵੱਲੋਂ ਨਜਾਇਜ਼ ਕਬਜ਼ਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇਸ ਰਸਤੇ ਦਾ ਕਬਜ਼ਾ ਛੁਡਾਇਆ ਗਿਆ ਸੀ ਪਰ ਸਬੰਧਿਤ ਵਿਅਕਤੀ ਵੱਲੋਂ ਦੁਬਾਰਾ ਕਬਜ਼ਾ ਕਰ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਦੇ ਕਰਮਚਾਰੀਆਂ ਵੱਲੋਂ ਮਿਣਤੀ ਕਰਨ ਉਪਰੰਤ ਹੀ ਪੰਚਾਇਤੀ ਥਾਂ ਦਾ ਕਬਜ਼ਾ ਛੁਡਾਇਆ ਗਿਆ। ਇਸ ਮੌਕੇ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ।
Advertisement
Advertisement