ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁਧਿਆਣਾ ਵਿੱਚ ਨਹੀਂ ਰੁਕ ਰਹੀਆਂ ਨਾਜਾਇਜ਼ ਉਸਾਰੀਆਂ

07:45 AM Aug 02, 2024 IST
ਬਦੌੜ ਹਾਊਸ ਇਲਾਕੇ ਵਿੱਚ ਉਸਾਰੀ ਅਧੀਨ ਇਮਾਰਤ।

ਗਗਨਦੀਪ ਅਰੋੜਾ
ਲੁਧਿਆਣਾ, 1 ਅਗਸਤ
ਸਨਅਤੀ ਸ਼ਹਿਰ ਵਿੱਚ ਲਗਾਤਾਰ ਬਿਲਡਿੰਗ ਬਾਈਲਾਜ਼ ਦਾ ਉਲੰਘਣ ਕਰ ਕੇ ਇਮਾਰਤਾਂ ਦੀ ਉਸਾਰੀ ਹੋ ਰਹੀ ਹੈ। ਹਰ ਵਾਰ ਇਮਾਰਤਾਂ ਦੇ ਮਾਲਕ ਨਵੇਂ-ਨਵੇਂ ਤਰੀਕਿਆਂ ਨਾਲ ਨਗਰ ਨਿਗਮ ਨੂੰ ਚੂਨਾ ਲਗਾ ਰਹੇ ਹਨ। ਹੁਣ ਬਦੌੜ ਹਾਊਸ ਇਲਾਕੇ ਵਿੱਚ ਇੱਕ ਇਮਾਰਤਾਂ ਮਾਲਕ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਪੋਸਟਰ ਲਗਾ ਕੇ ਆਪਣੀ ਇਮਾਰਤਾਂ ਦੀ ਨਾਜਾਇਜ਼ ਉਸਾਰੀ ਸ਼ੁਰੂ ਕਰ ਲਈ ਹੈ। ਬਦੌੜ ਹਾਊਸ ਇਲਾਕੇ ਵਿੱਚ ਇਹ ਤਿੰਨ ਮੰਜ਼ਿਲਾ ਇਮਾਰਤਾਂ ਬਿਨਾਂ ਨਗਰ ਨਿਗਮ ਤੋਂ ਮਨਜ਼ੂਰੀ ਲੈ ਕੇ ਉਸਾਰੀ ਜਾ ਰਹੀ ਹੈ। ਉਧਰ, ਨਿਗਮ ਦੇ ਮੁਲਾਜ਼ਮਾਂ ਨੇ ਇਮਾਰਤਾਂ ਮਾਲਕ ਨੂੰ ਕਈ ਨੋਟਿਸ ਵੀ ਜਾਰੀ ਕੀਤੇ ਹਨ, ਪਰ ਉਸਾਰੀ ਜਾਰੀ ਹੈ।
ਦਰਅਸਲ, ਬਦੌੜ ਹਾਊਸ ਇਲਾਕੇ ਵਿੱਚ ਸ਼ਾਪ-ਕਮ-ਆਫਿਸ ਹਨ। ਇੱਥੇ ਲੋਕਾਂ ਨੇ ਨਾਜਾਇਜ਼ ਇਮਾਰਤਾਂ ਦੀ ਉਸਾਰੀ ਕੀਤੀ ਹੋਈ ਹੈ। ਹੁਣ ਇੱਕ ਇਮਾਰਤ ਮਾਲਕ ਨੇ ਆਪਣੀ ਇਮਾਰਤਾਂ ਦੀ ਉਸਾਰੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਡੇ ਪੋਸਟਰ ਲਗਾ ਕੇ ਪਿੱਛੇ ਇਮਾਰਤ ਉਸਾਰੀ ਸ਼ੁਰੂ ਕਰ ਦਿੱਤੀ ਹੈ। ਇਸ ਦੀ ਚਰਚਾ ਪੂਰੇ ਸ਼ਹਿਰ ਵਿੱਚ ਹੋ ਗਈ ਹੈ ਕਿ ਤਿੰਨ ਮੰਜ਼ਿਲਾਂ ਇਮਾਰਤ ਦੀ ਉਸਾਰੀ ਅੱਗੇ 40 ਫੁੱਟ ਤੋਂ ਵੱਡਾ ਮੁੱਖ ਮੰਤਰੀ ਦਾ ਪੋਸਟਰ ਲਗਾਇਆ ਗਿਆ ਹੈ। ਇਸ ਇਲਾਕੇ ਵਿੱਚ ਪਹਿਲਾਂ ਵੀ ਅਜਿਹਾ ਹੁੰਦਾ ਹੈ। ਇਹ ਇਲਾਕਾ ਕੱਪੜੇ ਦੀ ਹੋਲਸੇਲ ਮਾਰਕੀਟ ਦਾ ਗੜ੍ਹ ਹੈ। ਪੰਜਾਬ ਸਣੇ ਕਈ ਸੂਬਿਆਂ ਦੇ ਲੋਕ ਇੱਥੇ ਕੱਪੜੇ ਖ਼ਰੀਦਣ ਆਉਂਦੇ ਹਨ।

Advertisement

ਏਸੀ ਮਾਰਕੀਟ ਨੇੜੇ ਨਾਜਾਇਜ਼ ਇਮਾਰਤਾਂ ਦੀ ਭਰਮਾਰ

ਏਸੀ ਮਾਰਕੀਟ ਹੋਲਸੇਲ ਕੱਪੜਿਆਂ ਦੀ ਵੱਡੀ ਮਾਰਕੀਟ ਹੈ। ਇੱਥੇ ਹੁਣ ਨਾਜਾਇਜ਼ ਇਮਾਰਤਾਂ ਦੀ ਭਰਮਾਰ ਹੋ ਗਈ ਹੈ। ਕੁੱਝ ਰਿਹਾਇਸ਼ੀ ਘਰਾਂ ਨੂੰ ਵਪਾਰਕ ਦੁਕਾਨਾਂ ਵਿੱਚ ਬਦਲਿਆ ਜਾ ਰਿਹਾ ਹੈ।

ਗ਼ੈਰ-ਕਾਨੂੰਨੀ ਉਸਾਰੀ ਕਰਨ ’ਤੇ ਕਾਰਵਾਈ ਹੋਵੇਗੀ: ਰਿਸ਼ੀ

ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਇਮਾਰਤ ਬਰਾਂਚ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਨਾਜਾਇਜ਼ ਇਮਾਰਤ ਦੀ ਉਸਾਰੀ ਨਾ ਹੋਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਕੋਈ ਇਮਾਰਤ ਦੀ ਉਸਾਰੀ ਕਰ ਰਿਹਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement

ਨੌਂ ਗ਼ੈਰ-ਕਾਨੂੰਨੀ ਇਮਾਰਤਾਂ ਸੀਲ ਕੀਤੀਆਂ

ਨਗਰ ਨਿਗਮ ਨੇ ਵੀਰਵਾਰ ਨੂੰ ਨਿਗਮ ਦੇ ਜ਼ੋਨ ‘ਬੀ’ ਅਧੀਨ ਆਉਂਦੇ ਇਲਾਕਿਆਂ ਵਿੱਚ ਨੌਂ ਇਮਾਰਤਾਂ ਨੂੰ ਸੀਲ ਕਰ ਦਿੱਤਾ ਅਤੇ ਦੋ ਗ਼ੈਰ-ਕਾਨੂੰਨੀ ਕਲੋਨੀਆਂ ਨੂੰ ਢਾਹ ਦਿੱਤਾ। ਸਹਾਇਕ ਟਾਊਨ ਪਲਾਨਰ (ਏਟੀਪੀ-ਜ਼ੋਨ ‘ਬੀ’) ਹਰਵਿੰਦਰ ਸਿੰਘ ਹਨੀ ਨੇ ਦੱਸਿਆ ਕਿ ਜਿਨ੍ਹਾਂ ਨੌਂ ਨਾਜਾਇਜ਼ ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸ਼ੇਰਪੁਰ ਇਲਾਕੇ ਵਿੱਚ ਛੇ ਦੁਕਾਨਾਂ ਅਤੇ ਤਿੰਨ ਲੇਬਰ ਕੁਆਰਟਰਾਂ ਦੀਆਂ ਇਮਾਰਤਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੀ ਟੀਮ ਨੇ ਭਾਮੀਆਂ ਰੋਡ ’ਤੇ ਦੋ ਨਾਜਾਇਜ਼ ਕਲੋਨੀਆਂ ਨੂੰ ਵੀ ਢਾਹ ਦਿੱਤਾ ਹੈ।

Advertisement