ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਬਿਆਨੇ’ ਉੱਤੇ ਹੀ ਨਾਜਾਇਜ਼ ਕਲੋਨੀ ਕੱਟ ਬਟੋਰੇ ਜਾ ਰਹੇ ਨੇ ਕਰੋੜਾਂ ਰੁਪਏ

08:20 AM Jul 25, 2020 IST

ਇਕਬਾਲ ਸ਼ਾਂਤ
ਡੱਬਵਾਲੀ, 24 ਜੁਲਾਈ

Advertisement

ਇੱਥੇ ਅਲੀਕਾਂ ਰੋਡ ‘ਤੇ ਬੀ.ਐਡ ਕਾਲਜ ਦੀ ਵੇਚੀ ਕਰੋੜਾਂ ਰੁਪਏ ਦੀ ਜ਼ਮੀਨ ’ਤੇ ਭੂ-ਮਾਫੀਆ ਵੱਲੋਂ 81 ਪਲਾਟਾਂ ਵਾਲੀ ਗ਼ੈਰਕਾਨੂੰਨੀ ਕਲੋਨੀ ਕੱਟ ਕੇ ਕਰੋੜਾਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ। ਕਲੋਨੀ ਸਬੰਧੀ ਮਨਜ਼ੂਰੀ ਅਤੇ ਸੀ.ਐਲ.ਯੂ ਦੀਆਂ ਸ਼ਰਤਾਂ ਨੂੰ ਪੂਰਾ ਕੀਤੇ ਬਗੈਰ ਖੁੱਲ੍ਹੇਆਮ ਪਲਾਟਾਂ ਦੀ ਵਿਕਰੀ ਪ੍ਰਸ਼ਾਸਨਕ ਅਮਲੇ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਲਿਆ ਰਹੀ ਹੈ। ਕੱਟੀ ਜਾ ਰਹੀ ਗੈਰ ਕਾਨੂੰਨੀ ਕਲੋਨੀ ਦਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਨਕਸ਼ਾ ਸਮੁੱਚੇ ਗੌਰਖਧੰਦੇ ਦੀ ਪੋਲ ਖੋਲ੍ਹ ਰਿਹਾ ਹੈ।

ਜਾਣਕਾਰੀ ਅਨੁਸਾਰ ਭਗਵਾਨ ਸ੍ਰੀ ਕ੍ਰਿਸ਼ਨ ਐਜੂਕੇਸ਼ਨ ਬੀ.ਐਡ ਕਾਲਜ ਦੀ ਪ੍ਰਬੰਧਕ ਕਮੇਟੀ ਨੇ ਬੀਤੇ ਦਨਿੀ ਅਲੀਕਾਂ ਰੋਡ ‘ਤੇ 78 ਕਨਾਲ ਜ਼ਮੀਨ 27.51 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚਣ ਦਾ ਸੌਦਾ ਤੈਅ ਕੀਤਾ ਹੈ। ਪੇਸ਼ਗੀ ਰਕਮ ਹਾਸਲ ਹੋਣ ਉਪਰੰਤ ਅਗਸਤ ਮਹੀਨੇ ’ਚ ਰਜਿਸਟਰੀ ਤੈਅ ਹੋਈ ਹੈ।

Advertisement

ਜ਼ਮੀਨ ‘ਤੇ ਕਥਿਤ ਤੌਰ ‘ਤੇ ਕੱਟੇ ਗਏ ਪਲਾਟਾਂ ਦਾ ਨਕਸ਼ਾ ਸ਼ਹਿਰ ’ਚ ਵਾਇਰਲ ਹੋ ਰਿਹਾ ਹੈ। ਇਹ ਨਕਸ਼ਾ ਸ਼ਹਿਰ ਦੇ ਇੱਕ ਨਕਸ਼ਾਨਵੀਸ ਨੇ ਬਣਾਇਆ ਹੈ। ਇਸ ਨਕਸ਼ੇ ’ਚ ਕਰੀਬ 4 ਏਕੜ ਜ਼ਮੀਨ ‘ਤੇ 24-24 ਫੁੱਟ ਦੀਆਂ ਤਿੰਨ ਗਲੀਆਂ ਰੱਖ ਕੇ 81 ਪਲਾਟ ਵਿਖਾਏ ਗਏ ਹੈ। ਪ੍ਰਤੀ ਪਲਾਟ ਦੀ ਕੀਮਤ ਤਿੰਨ ਤੋਂ ਦੋ ਲੱਖ ਰੁਪਏ ਤੱਕ ਰੱਖੀ ਗਈ ਹੈ। ਵਾਇਰਲ ਨਕਸ਼ੇ ’ਚ ਕਰੀਬ 27 ਪਲਾਟਾਂ ‘ਤੇ ਨਿਸ਼ਾਨ ਲਗਾ ਕੇ ਉਨ੍ਹਾਂ ਦੇ ਵਿਕਣ ਦਾ ਸੰਕੇਤ ਦਰਸਾਇਆ ਗਿਆ ਹੈ। ਕਾਨੂੰਨੀ ਕਾਰਵਾਈ ਤੋਂ ਬਚਣ ਲਈ ਖਰਦਦਾਰਾਂ ਨੂੰ ਸਿਰਫ਼ ਕੱਚੀ ਪਰਚੀ ਹੀ ਬਣਾ ਕੇ ਦਿੱਤੀ ਜਾ ਰਹੀ ਹੈ। ਜ਼ਮੀਨ ਤੋਂ ਪਹਿਲਾਂ ਤੋਂ ਹੋਈ ਚਾਰਦੀਵਾਰੀ ਨੂੰ ਵੀ ਨਹੀਂ ਛੇੜਿਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਸਖ਼ਤ ਸਰਕਾਰੀ ਕਾਨੂੰਨਾਂ ਦੇ ਬਾਵਜੂਦ ਭੂ-ਮਾਫ਼ੀਆ ਵੱਲੋਂ ਖੁੱਲ੍ਹੇਆਮ ਨਾਜਾਇਜ਼ ਕਲੋਨੀ ਕੱਟਣਾ ਸਰਕਾਰੀ ਕਾਰਜ ਪ੍ਰਣਾਲੀ ‘ਤੇ ਵੱਡੇ ਸੁਆਲ ਖੜ੍ਹੇ ਕਰਦਾ ਹੈ।

ਕੀ ਕਹਿੰਦੇ ਨੇ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ

ਭਗਵਾਨ ਸ੍ਰੀ ਕ੍ਰਿਸ਼ਨ ਐਜੂਕੇਸ਼ਨ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਨੀਰਜ ਜਿੰਦਲ ਨੇ ਦੱਸਿਆ ਕਿ ਕਾਲਜ ਕਮੇਟੀ ਵੱਲੋਂ ਅਲੀਕਾਂ ਰੋਡ ’ਤੇ ਸਾਢੇ 9 ਏਕੜ ਏਕੜ ਜ਼ਮੀਨ ’ਤੇ ਸਕੂਲ ਬਣਾਇਆ ਜਾਣਾ ਸੀ, ਪਰ ਸੜਕ ਛੋਟੀ ਹੋਣ ਕਰਕੇ ਯੋਜਨਾ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਸਕਿਆ। ਪਿਛਲੇ ਦਨਿੀਂ ਪ੍ਰਬੰਧਕ ਕਮੇਟੀ ਨੇ ਇਹ ਜ਼ਮੀਨ ਇੱਕ ਪ੍ਰਾਪਰਟੀ ਡੀਲਰ ਨੂੰ ਵੇਚ ਦਿੱਤੀ ਹੈ ਜਿਸ ਦਾ ਬਿਆਨਾ ਉਨ੍ਹਾਂ ਕੋਲ ਆਇਆ ਹੋਇਆ ਹੈ ਅਤੇ ਅਗਸਤ ’ਚ ਰਜਿਸਟਰੀ ਹੋਣੀ ਹੈ। ਸ੍ਰੀ ਜਿੰਦਲ ਨੇ ਕਿਹਾ ਕਿ ਪ੍ਰਾਪਰਟੀ ਡੀਲਰ ਨੇ ਇਸ ਜ਼ਮੀਨ ’ਤੇ ਪਲਾਟ ਕੱਟੇ ਹਨ ਜਾਂਂ ਇਸ ਦੀ ਕੋਈ ਯੋਜਨਾ ਹੈ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਉਨ੍ਹਾਂ ਨੇ ਇੱਕ ਵਿਅਕਤੀ ਦੇ ਨਾਂ ‘ਤੇ ਰਜਿਸਟਰੀ ਕਰਵਾਉਣ ਦੀ ਗੱਲ ਕੀਤੀ ਹੈ।

ਮਾਮਲੇ ਦੀ ਜਾਂਚ ਕੀਤੀ ਜਾਵੇਗੀ: ਜ਼ਿਲ੍ਹਾ ਯੋਜਨਾਕਾਰ

ਸਿਰਸਾ ਦੇ ਜ਼ਿਲ੍ਹਾ ਨਗਰ ਯੋਜਨਾਕਾਰ ਅਧਿਕਾਰੀ ਜੇ ਪੀ ਖਾਸਾ ਨੇ ਕਿਹਾ ਹੈ ਕਿ ਇਸ ਦੀ ਜਾਂਚ ਕਰਵਾ ਕਰ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement
Tags :
‘ਬਿਆਨੇ’ਉੱਤੇਕਰੋੜਾਂਕਲੋਨੀਨਾਜਾਇਜ਼ਬਟੋਰੇਰੁਪਏ