ਪਿੰਡ ਬਨ ’ਚ 2.88 ਏਕੜ ਵਿੱਚ ਬਣੀ ਨਾਜਾਇਜ਼ ਕਲੋਨੀ ਢਾਹੀ
07:38 AM Jan 11, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 10 ਜਨਵਰੀ
ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਟਾਊਨ ਪਲਾਨਰ ਦੀ ਟੀਮ ਨੇ ਲਾਡਵਾ ਉਪ ਮੰਡਲ ਦੇ ਰੈਵੇਨਿਊ ਅਸਟੇਟ ਪਿੰਡ ਬਨ ਵਿਚ 2.88 ਏਕੜ ਜ਼ਮੀਨ ਤੇ ਗ਼ੈਰਕਾਨੂੰਨੀ ਕਲੋਨੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਢਾਹੁਣ ਦੀ ਕਾਰਵਾਈ ਕੀਤੀ। ਜ਼ਿਲ੍ਹਾ ਟਾਊਨ ਪਲਾਨਰ ਅਧਿਕਾਰੀ ਵਿਕਰਮ ਕੁਮਾਰ ਨੇ ਦੱਸਿਆ ਕਿ ਰੈਵੇਨਿਊ ਅਸਟੇਟ ਪਿੰਡ ਬਨ ਵਿੱਚ 2.88 ਏਕੜ ਜ਼ਮੀਨ ’ਤੇ ਬਣ ਰਹੀ ਨਾਜਾਇਜ਼ ਕਲੋਨੀ ਨੂੰ ਡੀਸੀ ਦੇ ਹੁਕਮਾਂ ਅਨੁਸਾਰ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਢਾਹੁਣ ਦੀ ਕਾਰਵਾਈ ਕੀਤੀ ਗਈ। ਇਸ ਮੌਕੇ ਕਲੋਨੀ ਦੇ ਕੱਚੇ ਰਸਤੇ ,ਪਾਣੀ ਦੀ ਪਾਈਪ ਲਾਈਨ, ਸੀਵਰੇਜ, ਸਾਈਨ ਬੋਰਡ ਆਦਿ ਨਾਜਾਇਜ ਉਸਾਰੀਆਂ ਨੂੰ ਢਾਹਿਆ ਗਿਆ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਸਸਤੇ ਪਲਾਟਾਂ ਦੇ ਨਾਂ ’ਤੇ ਪ੍ਰਾਪਰਟੀ ਡੀਲਰਾਂ ਦੇ ਬਹਿਕਾਵੇ ਵਿੱਚ ਆ ਕੇ ਪਲਾਟ ਨਾ ਖਰੀਦਣ। ਜ਼ਮੀਨ ਖਰੀਦਣ ਤੋਂ ਪਹਿਲਾਂ ਡੀਟੀਪੀ ਦਫਤਰ ਤੋਂ ਕਲੋੋਨੀ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
Advertisement
Advertisement