For the best experience, open
https://m.punjabitribuneonline.com
on your mobile browser.
Advertisement

ਆਈਆਈਟੀ ਬੰਬੇ ਦੁਨੀਆ ਦੀਆਂ ਪਹਿਲੀਆਂ 150 ਯੂਨੀਵਰਸਿਟੀਆਂ ’ਚ ਸ਼ਾਮਲ

07:18 PM Jun 29, 2023 IST
ਆਈਆਈਟੀ ਬੰਬੇ ਦੁਨੀਆ ਦੀਆਂ ਪਹਿਲੀਆਂ 150 ਯੂਨੀਵਰਸਿਟੀਆਂ ’ਚ ਸ਼ਾਮਲ
Advertisement

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਨਵੀਂ ਦਿੱਲੀ, 28 ਜੂਨ

ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਬੰਬਈ ਪਹਿਲੀ ਵਾਰ ਕੁਐਕਕੁਆਰੇਲੀ ਸਾਇਮੰਡਸ (ਕਿਊਐੱਸ) ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ 2023 ਦੀ ਵਿੱਚ ਪਹਿਲੀਆਂ 150 ਵਿੱਚ ਸ਼ਾਮਲ ਹੋਈ ਹੈ। ਆਈਆਈਟੀ ਬੰਬੇ ਨੂੰ ਵਿਸ਼ਵ ਦੀਆਂ ਸਿਖਰਲੀਆਂ ਯੂਨੀਵਰਸਿਟੀਆਂ ਵਿੱਚ 149ਵਾਂ ਦਰਜਾ ਦਿੱਤਾ ਗਿਆ ਸੀ। ਇਹ ਯੂਨੀਵਰਸਿਟੀਆਂ ਦੀ ਗਲੋਬਲ ਰੈਂਕਿੰਗ ਵਿੱਚ ਆਈਆਈਟੀ ਬੰਬੇ ਦੁਆਰਾ ਪ੍ਰਾਪਤ ਕੀਤੀ ਸਭ ਤੋਂ ਉੱਚੀ ਰੈਂਕਿੰਗ ਹੈ। ਪਿਛਲੇ ਸਾਲ ਆਈਆਈਟੀ ਬੰਬੇ 172ਵੇਂ ਸਥਾਨ ‘ਤੇ ਸੀ। ਮੈਸੇਚਿਊਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਮਆਈਟੀ), ਕੈਂਬਰਿਜ ਯੂਨੀਵਰਸਿਟੀ ਅਤੇ ਆਕਸਫੋਰਡ ਯੂਨੀਵਰਸਿਟੀ ਵਿਸ਼ਵ ਪੱਧਰ ‘ਤੇ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ‘ਤੇ ਹਨ। ਆਈਆਈਟੀ ਦਿੱਲੀ 197ਵੇਂ ਸਥਾਨ ‘ਤੇ ਦੂਜੇ ਸਥਾਨ ‘ਤੇ ਹੈ, ਜੋ ਪਿਛਲੇ ਸਾਲ 174ਵੇਂ ਸਥਾਨ ‘ਤੇ ਸੀ। ਆਈਆਈਐੱਸਸੀ ਬੰਗਲੌਰ 225ਵੇਂ ਸਥਾਨ ‘ਤੇ ਹੈ। ਪਿਛਲੇ ਐਡੀਸ਼ਨ ਦੇ ਮੁਕਾਬਲੇ ਸਿਖਰਲੀ 200 ਰੈਂਕਿੰਗ ਵਿੱਚ ਭਾਰਤ ਦੀ ਇੱਕ ਘੱਟ ਯੂਨੀਵਰਸਿਟੀ ਹੈ।

Advertisement
Tags :
Advertisement
Advertisement
×