For the best experience, open
https://m.punjabitribuneonline.com
on your mobile browser.
Advertisement

ਆਈਫਾ4-2025: ਫ਼ਿਲਮ ‘ਸ਼ੋਲੇ’ ਦੀ ਵਿਸ਼ੇਸ਼ ਸਕਰੀਨਿੰਗ ’ਚ ਸ਼ਾਮਲ ਹੋਇਆ ਰਮੇਸ਼ ਸਿੱਪੀ

04:05 AM Mar 10, 2025 IST
ਆਈਫਾ4 2025  ਫ਼ਿਲਮ ‘ਸ਼ੋਲੇ’ ਦੀ ਵਿਸ਼ੇਸ਼ ਸਕਰੀਨਿੰਗ ’ਚ ਸ਼ਾਮਲ ਹੋਇਆ ਰਮੇਸ਼ ਸਿੱਪੀ
Jaipur: Director Ramesh Sippy poses during the special screening of film 'Sholay' at the IIFA Awards 2025, in Jaipur, Sunday, March 9, 2025. (PTI Photo) (PTI03_09_2025_000153A)
Advertisement

ਜੈਪੁਰ: ਕੌਮਾਂਤਰੀ ਭਾਰਤੀ ਫ਼ਿਲਮ ਅਕੈਡਮੀ (ਆਈਆਈਐੱਫਏ) ਐਵਾਰਡਜ਼-2025 ਦੌਰਾਨ ਅੱਜ ਜੈਪੁਰ ਦੇ ਉੱਘੇ ਰਾਜਮੰਦਰ ਸਿਨੇਮਾ ’ਚ ਇੱਕ ਸਪੈਸ਼ਲ ਸਕਰੀਨਿੰਗ ਨਾਲ ਫ਼ਿਲਮ ‘ਸ਼ੋਲੇ’ ਦੇ 50 ਵਰ੍ਹੇ ਪੂਰੇ ਹੋਣ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਉੱਘੇ ਫ਼ਿਲਮਸਾਜ਼ ਤੇ ‘ਸ਼ੋਲੇ’ ਦੇ ਡਾਇਰੈਕਟਰ ਰਮੇਸ਼ ਸਿੱਪੀ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿੱਥੇ ਕਈ ਉੱਘੇ ਕਲਾਕਾਰ ਤੇ ਫ਼ਿਲਮ ਜਗਤ ਦੀਆਂ ਕਈ ਹੋਰ ਅਹਿਮ ਸ਼ਖਸੀਅਤਾਂ ਮੌਜੂਦ ਸਨ। ਰਮੇਸ਼ ਸਿੱਪੀ ਨੇ ਕਿਹਾ, ‘‘ਕੌਮਾਂਤਰੀ ਭਾਰਤੀ ਫ਼ਿਲਮ ਅਕੈਡਮੀ (ਆਈਆਈਐੱਫਏ) ਐਵਾਰਡਜ਼ ਦੇ ਅੱਜ 25 ਵਰ੍ਹੇ ਪੂਰੇ ਹੋਣੇ ਵੀ ‘ਸ਼ੋਲੇ’ ਦੇ 50 ਵਰ੍ਹਿਆਂ ਜਿੰਨੇ ਹੀ ਅਹਿਮ ਹਨ। ਅਸੀਂ ਕੱਲ੍ਹ ਰਾਤ ਇਕੱਠੇ ਮਿਲ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਅਤੇ ਇਹ ਅੱਜ ਰਾਤ ਹੀ ਨਹੀਂ ਬਲਕਿ ਅੱਗੇ ਵੀ ਜਾਰੀ ਰਹੇਗੀ।’’ ਦੱਸਣਯੋਗ ਹੈ ਕਿ ਫ਼ਿਲਮ ‘ਸ਼ੋਲੇ’ ਵਿੱਚ ਧਰਮਿੰਦਰ, ਅਮਿਤਾਭ ਬੱਚਨ, ਸੰਜੀਵ ਕੁਮਾਰ, ਹੇਮਾ ਮਾਲਿਨੀ, ਜਯਾ ਬੱਚਨ ਤੇ ਅਮਜ਼ਦ ਖ਼ਾਨ ਨੇ ਅਹਿਮ ਕਿਰਦਾਰ ਨਿਭਾਏ ਸਨ। ਇਸ ਮੌਕੇ ਰਾਜਮੰਦਰ ਸਿਨੇਮਾ ਦੇ ਸੰਸਥਾਪਕ ਦੇ ਪੁੱਤਰ ਦੇਵੇਂਦਰ ਸੁਰਾਨਾ ਨੇ ਕਿਹਾ ਕਿ ਫ਼ਿਲਮ ਦੀ ਸਕਰੀਨਿੰਗ ਦੀ ਮੇਜ਼ਬਾਨੀ ਕਰ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ। -ਏਐੱਨਆਈ

Advertisement

Advertisement
Advertisement
Advertisement
Author Image

Gopal Chand

View all posts

Advertisement