ਆਈਆਈਐੱਫਏ ਨੇ ਐਵਾਰਡਾਂ ਲਈ ਨਾਮਜ਼ਦਗੀਆਂ ਐਲਾਨੀਆਂ
ਮੁੰਬਈ:
ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ (ਆਈਫਾ) ਨੇ ਇਸ ਸਾਲ ਦੇ ਐਵਾਰਡਾਂ ਲਈ ਨਾਮਜ਼ਦ ਅਦਾਕਾਰਾਂ ਤੇ ਫਿਲਮਾਂ ਦਾ ਅੱਜ ਐਲਾਨ ਕਰ ਦਿੱਤਾ ਹੈ। ਇਸ ਵਿਚ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਨੂੰ ਸਭ ਤੋਂ ਵੱਧ 11 ਨਾਮਜ਼ਦਗੀਆਂ ਮਿਲੀਆਂ ਹਨ। ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਨੇ 10 ਨਾਮਜ਼ਦਗੀਆਂ ਹਾਸਲ ਕੀਤੀਆਂ ਹਨ। ਸ਼ਾਹਰੁਖ ਖ਼ਾਨ ਦੀਆਂ ਐਕਸ਼ਨ ਭਰਪੂਰ ਬਲਾਕਬਸਟਰ ਫਿਲਮਾਂ ‘ਜਵਾਨ’ ਅਤੇ ‘ਪਠਾਨ’ ਨੇ ਸੱਤ ਨਾਮਜ਼ਦਗੀਆਂ ਹਾਸਲ ਕੀਤੀਆਂ ਹਨ। ਇਸ ਦੌਰਾਨ ਵਿਕਰਾਂਤ ਮੈਸੀ ਦੀ ਫਿਲਮ ‘12ਵੀਂ ਫੇਲ੍ਹ’ ਨੇ ਵੀ ਦਮਦਾਰ ਪ੍ਰਦਰਸ਼ਨ ਕਰਦਿਆਂ ਪੰਜ ਨਾਮਜ਼ਦਗੀਆਂ ਹਾਸਲ ਕੀਤੀਆਂ ਹਨ।
ਆਈਫਾ 2024 ਨਾਮਜ਼ਦਗੀਆਂ ਦੀ ਸੂਚੀ ਇਸ ਤਰ੍ਹਾਂ ਹੈ: ਸਰਵੋਤਮ ਫਿਲਮ
1. ਵਿਧੂ ਵਿਨੋਦ ਚੋਪੜਾ- ‘12ਵੀਂ ਫੇਲ੍ਹ’ 2. ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਪ੍ਰਣਯ ਰੈੱਡੀ ਵਾਂਗਾ- ‘ਐਨੀਮਲ’ 3. ਹੀਰੂ ਯਸ਼ ਜੌਹਰ, ਕਰਨ ਜੌਹਰ, ਅਪੂਰਵਾ ਮਹਿਤਾ- ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ 4. ਗੌਰੀ ਖ਼ਾਨ- ‘ਜਵਾਨ’ 5. ਸਾਜਿਦ ਨਾਡਿਆਡਵਾਲਾ, ਸ਼ਰੀਨ ਮੰਤਰੀ ਕੇਡੀਆ, ਕਿਸ਼ੋਰ ਅਰੋੜਾ- ‘ਸੱਤਿਅਪ੍ਰੇਮ ਕੀ ਕਥਾ’ 6. ਰੌਨੀ ਸਕਰੂਵਾਲਾ- ‘ਸੈਮ ਬਹਾਦਰ’
ਨਿਰਦੇਸ਼ਨ 1. ਵਿਧੂ ਵਿਨੋਦ ਚੋਪੜਾ -‘12ਵੀਂ ਫੇਲ੍ਹ’ 2. ਸੰਦੀਪ ਰੈਡੀ ਵਾਂਗਾ-‘ਐਨੀਮਲ’ 3. ਕਰਨ ਜੌਹਰ-‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ 4. ਐਟਲੇ -‘ਜਵਾਨ’
ਬਿਹਤਰੀਨ ਅਦਾਕਾਰਾ 1. ਰਾਣੀ ਮੁਖਰਜੀ- ‘ਮਿਸਿਜ਼ ਚੈਟਰਜੀ ਬਨਾਮ ਨਾਰਵੇ’ 2. ਆਲੀਆ ਭੱਟ- ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ 3. ਦੀਪਿਕਾ ਪਾਦੂਕੋਨ- ‘ਪਠਾਨ’ 4. ਕਿਆਰਾ ਅਡਵਾਨੀ- ‘ਸੱਤਿਅਪ੍ਰੇਮ ਕੀ ਕਥਾ’ 5. ਤਾਪਸੀ ਪੰਨੂ- ‘ਡੰਕੀ’
ਬਿਹਤਰੀਨ ਅਦਾਕਾਰ 1. ਵਿਕਰਾਂਤ ਮੈਸੀ- ‘12ਵੀਂ ਫੇਲ੍ਹ’ 2. ਰਣਬੀਰ ਕਪੂਰ- ‘ਐਨੀਮਲ’ 3. ਰਣਵੀਰ ਸਿੰਘ-‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ 4. ਸ਼ਾਹਰੁਖ ਖਾਨ-‘ਜਵਾਨ’ 5. ਵਿੱਕੀ ਕੌਸ਼ਲ- ‘ਸੈਮ ਬਹਾਦਰ’ 6. ਸੰਨੀ ਦਿਓਲ- ‘ਗਦਰ 2’। -ਏਐੱਨਆਈ