ਮਨਵਾਲ ਮਸਜਿਦ ਕਮੇਟੀ ਵੱਲੋਂ ਇਫ਼ਤਾਰ ਪਾਰਟੀ
ਪਠਾਨਕੋਟ: ਮਸਜਿਦ ਕਮੇਟੀ ਮਨਵਾਲ ਦੇ ਚੇਅਰਮੈਨ ਅਲਾਦੀਨ ਮਲਿਕ ਦੀ ਅਗਵਾਈ ਹੇਠ ਇੱਕ ਰੋਜ਼ਾ ਇਫ਼ਤਾਰ ਪਾਰਟੀ ਕੀਤੀ ਗਈ। ਇਸ ਵਿੱਚ ਏਡੀਜੀਪੀ ਪੰਜਾਬ ਪੁਲੀਸ ਕਮ-ਪ੍ਰਸ਼ਾਸਕ ਵਕਫ਼ ਬੋਰਡ ਪੰਜਾਬ ਫੈਯਾਜ਼ ਫਾਰੂਕੀ ਅਤੇ ਵਕਫ ਬੋਰਡ ਦੇ ਕੌਂਸਲਰ ਮੈਂਬਰ ਐਡਵੋਕੇਟ ਨਈਮ ਖਾਨ ਮੁੱਖ ਰੂਪ ਵਿੱਚ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਵਕਫ਼ ਬੋਰਡ ਪੰਜਾਬ ਦੇ ਅਸਟੇਟ ਅਫ਼ਸਰ ਮੁਹੰਮਦ ਸ਼ਕੀਲ (ਜਲੰਧਰ), ਜਮਾਲਦੀਨ, ਜਾਮਾ ਮਸਜਿਦ ਮਨਵਾਲ ਦੇ ਮੌਲਵੀ ਮੁਹੰਮਦ ਜਾਵੇਦ ਕਾਜ਼ਮੀ, ਹੀਰਾ ਮਸਜਿਦ ਪਠਾਨਕੋਟ ਦੇ ਮੌਲਵੀ ਕਾਜੀ ਫੁਰਕਾਨ, ਪ੍ਰਧਾਨ ਮੁਰਾਦ ਅਲੀ, ਹਾਜੀ ਸਾਈਂ, ਗੁੱਜਰ ਸੁਧਾਰ ਸਭਾ ਦੇ ਪ੍ਰਧਾਨ ਰੋਸ਼ਨਦੀਨ, ਰੁਲਦੂ ਰਾਮ, ਸਰਪੰਚ ਜਤਿੰਦਰ ਸਿੰਘ, ਨਜ਼ੀਰ ਖਾਨ ਕਰੋਲੀ, ਰੋਜ਼ਦੀਨ ਰਾਜੂ, ਸਮਾਜ ਸੇਵੀ ਪਵਨ ਕੁਮਾਰ, ਅਸ਼ੋਕ ਕੁਮਾਰ, ਨਜ਼ੀਰ ਗਹਿਲ, ਅਬਦੁਲ ਗਨੀ ਕਰੋਲੀ, ਸੁਮੇਲਦੀਨ, ਮਸਕੀਨ, ਰਸ਼ੀਦ ਮਦਵਾਨ, ਨਵਾਬਦੀਨ ਭੱਟੀ, ਸੱਤਾ, ਸਵਾਰ ਮਲਿਕ, ਅਬਦੁਲ ਮਜੀਦ ਆਦਿ ਹਾਜ਼ਰ ਸਨ। ਏਡੀਜੀਪੀ ਕਮ-ਪ੍ਰਸ਼ਾਸਕ ਵਕਫ਼ ਬੋਰਡ ਫੈਯਾਜ਼ ਫਾਰੂਕੀ ਨੇ ਕਿਹਾ ਕਿ ਰਮਜ਼ਾਨ, ਇਬਾਦਤ ਦਾ ਪਵਿੱਤਰ ਮਹੀਨਾ ਹੈ। ਸਾਰੇ ਮੁਸਲਮਾਨਾਂ ਨੂੰ ਦੱਬੇ-ਕੁਚਲੇ ਅਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। -ਪੱਤਰ ਪ੍ਰੇਰਕ