For the best experience, open
https://m.punjabitribuneonline.com
on your mobile browser.
Advertisement

ਸ਼ੰਭੂ ਬਾਰਡਰ ’ਤੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਇਫ਼ਤਾਰ ਦੀ ਦਾਅਵਤ

07:50 AM Apr 10, 2024 IST
ਸ਼ੰਭੂ ਬਾਰਡਰ ’ਤੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਇਫ਼ਤਾਰ ਦੀ ਦਾਅਵਤ
ਸ਼ੰਭੂ ਬਾਰਡਰ ’ਤੇ ਰੋਜ਼ੇ ਖੋਲ੍ਹਦੇ ਹੋਏ ਮੁਸਲਿਮ ਭਾਈਚਾਰੇ ਦੇ ਨੁਮਾਇੰਦੇ।
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 9 ਅਪਰੈਲ
ਕਿਸਾਨੀ ਮੰਗਾਂ ਦੀ ਪੂਰਤੀ ਲਈ ਸ਼ੰਭੂ ਬਾਰਡਰ ’ਤੇ ਜਾਰੀ ਕਿਸਾਨ ਮੋਰਚੇ ਉਤੇ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਪੇਸ਼ ਕਰਦਿਆਂ, ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਮੁਸਲਮਾਨ ਭਾਈਚਾਰੇ ਦਾ ਇਕ ਵਫ਼ਦ ਮਲੇਰਕੋਟਲਾ ਤੋਂ ਖ਼ਾਸ ਤੌਰ ’ਤੇ ਇੱਥੇ ਪੁੱਜਿਆ। ਵਫ਼ਦ ਨੇ ਇਸ ਪਵਿੱਤਰ ਮੌਕੇ ਨੂੰ ਕਿਸਾਨ ਜਥੇਬੰਦੀਆਂ ਨਾਲ ਰਲ਼ ਕੇ ਮਨਾਉਂਦਿਆਂ, ਅੱਜ ਇਥੇ ਮੌਜੂਦ ਹੋਰਨਾਂ ਕਿਸਾਨਾਂ ਨਾਲ ਮਿਲ ਕੇ ਰੋਜ਼ੇ ਖੋਲ੍ਹੇ ਅਤੇ ਉਨ੍ਹਾਂ ਨੂੰ ਇਫ਼ਤਾਰ ਦੀ ਖ਼ਾਸ ਦਾਅਵਤ ਦਿੱਤੀ ਗਈ।
ਮਾਲੇਰਕੋਟਲੇ ਤੋਂ ਉਚੇਚੇ ਅੱਜ ਸ਼ੰਭੂ ਪੁੱਜੇ, ਮੁਸਲਿਮ ਭਾਈਚਾਰੇ ਦੇ ਇਨ੍ਹਾਂ ਨੁਮਾਇੰਦਿਆਂ ਵਿੱਚ ਮੁਹੰਮਦ ਜ਼ਮੀਲ, ਮੁਹੰਮਦ ਅਸ਼ਰਫ, ਮੁਹੰਮਦ ਹਬੀਬ, ਮੁਹੰਮਦ ਬਾਬੂ, ਮੁਹੰਮਦ ਸਲੀਮ, ਮੁਹੰਮਦ ਨਜ਼ੀਰ, ਅਬਦੁੱਲ ਮਜ਼ੀਦ, ਮੁਹੰਮਦ ਅਨਵਰ ਤੇ ਮੁਹੰਮਦ ਹੁਸੈਨ ਸ਼ਾਮਲ ਰਹੇ। ਇਨ੍ਹਾਂ ਨੇ ਇਥੇ ਆ ਕੇ ਰੋਜ਼ੇ ਖੋਲ੍ਹੇ। ਇਥੇ ਮੌਜੂਦ ਕਿਸਾਨ ਮਜ਼ਦੂਰ ਮੋਰਚੇ ਅਤੇ ਐੱਸਕੇਐੱਮ (ਗੈਰ ਸਿਆਸੀ) ਦੇ ਆਗੂਆਂ ਮਨਜੀਤ ਘੁਮਾਣਾ, ਜਸਵਿੰਦਰ ਲੌਂਗੋਵਾਲ, ਮਨਜੀਤ ਨਿਆਲ, ਜੰਗ ਸਿੰਘ ਭਟੇੜੀ, ਸਤਨਾਮ ਸਾਹਨੀ, ਰਣਬੀਰ ਰਾਣਾ, ਤੇਜਵੀਰ ਸਿੰਘ, ਜੈ ਸਿੰਘ ਜਲਵੇੜਾ, ਜਗਤਾਰ ਸਿੰਘ, ਮਨਮੋਹਨ ਸਿੰਘ, ਤਰਲੋਚਨ ਸਿੰਘ ਨੇ ਇਨ੍ਹਾਂ ਮੁਸਲਿਮ ਆਗੂਆਂ ਦਾ ਸਵਾਗਤ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×