For the best experience, open
https://m.punjabitribuneonline.com
on your mobile browser.
Advertisement

ਜੇਕਰ ਸਾਡੀ ਸਰਕਾਰ ਹੁੰਦੀ ਤਾਂ ਪੰਜਾਬ ਟੈਕਸਟਾਈਲ ਦਾ ਗੜ੍ਹ ਹੁੰਦਾ: ਸੁਖਬੀਰ

08:33 AM Apr 28, 2024 IST
ਜੇਕਰ ਸਾਡੀ ਸਰਕਾਰ ਹੁੰਦੀ ਤਾਂ ਪੰਜਾਬ ਟੈਕਸਟਾਈਲ ਦਾ ਗੜ੍ਹ ਹੁੰਦਾ  ਸੁਖਬੀਰ
ਭੁੱਚੋ ਮੰਡੀ ’ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਪਵਨ ਗੋਇਲ
ਭੁੱਚੋ ਮੰਡੀ, 27 ਅਪਰੈਲ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਾਅਦ ਦੁਪਹਿਰ ਭੁੱਚੋ ਮੰਡੀ ਦੇ ਸ਼ਾਂਤੀ ਹਾਲ ਵਿੱਚ ਲਗਪਗ ਇੱਕ ਦਰਜਨ ਵਪਾਰਕ ਸੰਸਥਾਵਾਂ ਦੇ ਆਗੂਆਂ ਨਾਲ ਮਿਲਣੀ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਹਰ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਅਕਾਲੀ ਵਰਕਰਾਂ ਅਤੇ ਆਮ ਲੋਕਾਂ ਨੇ ਚੱਕਾਂ ਵਾਲੇ ਰੇਲਵੇ ਫਾਟਕ ਦੇ ਘੰਟਿਆਂਬੱਧੀ ਬੰਦ ਰਹਿਣ ਦੀ ਵੱਡੀ ਸਮੱਸਿਆ ਨੂੰ ਹੱਲ ਕਰਨ ਦੀ ਪੁਰਜ਼ੋਰ ਮੰਗ ਕੀਤੀ। ਸ੍ਰੀ ਬਾਦਲ ਨੇ ਕਿਹਾ ਕਿ ਇਲਾਕਾ ਵਾਸੀ ਲਿਖ ਕੇ ਦੇ ਦੇਣ, ਇੱਥੇ ਜ਼ਮੀਨਦੋਜ਼ ਪੁਲ ਬਣਵਾ ਦਿੱਤਾ ਜਾਵੇਗਾ। ਮੈਡੀਕਲ ਪੈਕਟੀਸ਼ਨਰਾਂ ਨੇ ਆਰਐੱਮਪੀ ਦੀ ਰਜਿਸਟਰੇਸ਼ਨ ਖੋਲ੍ਹਣ, ਆੜ੍ਹਤੀਆਂ ਨੇ ਕਮਿਸ਼ਨ ਵਧਾਉਣ ਅਤੇ ਸਵਰਨਕਾਰ ਸੰਘ ਨੇ ਪੁਲੀਸ ਵੱਲੋਂ ਚੋਰੀ ਦੇ ਸੋਨੇ ਦੀ ਜਾਂਚ ਲਈ ਸਿੱਧੇ ਛਾਪੇ ਨਾ ਮਾਰਨ ਦੀ ਮੰਗ ਕੀਤੀ।
ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਾਸੀਆਂ ਨੇ ਗੈਰ ਤਜਰਬੇਕਾਰ ਵਿਅਕਤੀ ਨੂੰ ਮੁੱਖ ਮੰਤਰੀ ਚੁਣ ਲਿਆ ਹੈ। ਇਸ ਨਾਲ ਪੰਜਾਬ ਦਾ ਵਿਕਾਸ ਦਸ ਸਾਲ ਪਿੱਛੇ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤਰੀ ਪਾਰਟੀ ਅਤੇ ਕੌਮੀ ਪਾਰਟੀਆਂ ਦੀ ਸੋਚ ਵਿੱਚ ਵੱਡਾ ਫਰਕ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ‘ਆਪ’ ਦੀ ਥਾਂ ਅਕਾਲੀ ਸਰਕਾਰ ਹੁੰਦੀ ਤਾਂ ਅਸੀਂ ਪੰਜਾਬ ਨੂੰ ਹੈਦਰਾਬਾਦ ਵਰਗੀ ਟੈਕਸਟਾਈਲ ਹੱਬ ਬਣਾ ਦਿੰਦੇ। ਉਨ੍ਹਾਂ ਵਪਾਰੀ ਵਰਗ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਭਲਾਈ ਲਈ 1 ਜੂਨ ਨੂੰ ਲੋਕ ਸਭਾ ਅਤੇ 2027 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ। ਇਸ ਮੌਕੇ ਸੂਬਾਈ ਜਨਰਲ ਸਕੱਤਰ ਮੋਹਿਤ ਗੁਪਤਾ, ਕੌਮੀ ਯੂਥ ਆਗੂ ਜਗਸੀਰ ਸਿੰਘ ਕਲਿਆਣ, ਹਲਕਾ ਭੁੱਚੋ ਦੇ ਇੰਚਾਰਜ ਮਾਨ ਸਿੰਘ ਗੁਰੂ, ਸੀਨੀਅਰ ਆਗੂ ਗੁਰਲਾਭ ਢੇਲਵਾਂ, ਨਰਦੀਪ ਗਰਗ, ਰਕੇਸ਼ ਗਰਗ, ਅਸ਼ੋਕ ਬਾਂਸਲ, ਸਾਧੂ ਸਿੰਘ ਸ਼ਰਮਾ, ਪਵਨ ਮਹੇਸ਼ਵਰੀ, ਬ੍ਰਿਜੇਸ਼ ਮਹੇਸ਼ਵਰੀ, ਦਰਸ਼ਨ ਮਾਲਵਾ, ਸੁਖਚੈਨ ਸਿੰਘ, ਰਮਨਦੀਪ ਸਿੰਘ, ਪਾਰਸ ਸ਼ਰਮਾ, ਪਵਨ ਗੁਪਤਾ, ਮਾਰਬਲ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬਾਂਸਲ ਅਤੇ ਵੱਖ ਵੱਚ ਵਪਾਰਕ ਸੰਸਥਾਵਾਂ ਦੇ ਆਗੂ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×