ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੇ ਸੱਤਾ ’ਚ ਆਏ ਤਾਂ ਧਾਰਾਵੀ ਬਸਤੀ ਪੁਨਰਵਿਕਾਸ ਪ੍ਰਾਜੈਕਟ ਦਾ ਟੈਂਡਰ ਰੱਦ ਕਰਾਂਗੇ: ਠਾਕਰੇ

02:33 PM Jul 20, 2024 IST
Thane: Shiv Sena Chief Uddhav Thackeray addresses a press conference on the issue of Maratha Kranti Morcha at his residence, in Mumbai on Monday, July 30, 2018. (PTI Photo /Mitesh Bhuvad) (PTI7_30_2018_000101A)

ਮੁੰਬਈ, 20 ਜੁਲਾਈ
ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਸ਼ਨਿਚਰਵਾਰ ਨੂੰ ਕਿਹਾ ਹੈ ਕਿ ਜੇ ਉਹ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਮਗਰੋਂ ਸੱਤਾ ’ਚ ਆਏ ਤਾਂ ਧਾਰਾਵੀ ਬਸਤੀ ਪੁਨਰਵਿਕਾਸ ਪ੍ਰਾਜੈਕਟ ਦਾ ਟੈਂਡਰ ਰੱਦ ਕੀਤਾ ਜਾਵੇਗਾ। ਇਹ ਪ੍ਰਾਜੈਕਟ ਕਾਰੋਬਾਰੀ ਗੌਤਮ ਅਡਾਨੀ ਦੀ ਕੰਪਨੀ ਨੂੰ ਮਿਲਿਆ ਹੈ। ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਊਧਵ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਹ ਯਕੀਨੀ ਬਣਾਏਗੀ ਕਿ ਧਾਰਾਵੀ ਦੇ ਲੋਕਾਂ ਅਤੇ ਉਨ੍ਹਾਂ ਦੇ ਕੰਮ-ਕਾਰ ਨੂੰ ਨਾ ਉਖਾੜਿਆ ਜਾਵੇ। ਉਨ੍ਹਾਂ ਕਿਹਾ ਕਿ ਇਥੇ ਰਹਿਣ ਵਾਲੇ ਲੋਕਾਂ ਨੂੰ ਬਸਤੀ ’ਚ ਹੀ 500 ਸਕੁਏਅਰ ਫੁੱਟ ਦੇ ਘਰ ਮਿਲਣੇ ਚਾਹੀਦੇ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਮੁੰਬਈ ਨੂੰ ਅਡਾਨੀ ਸਿਟੀ ਨਹੀਂ ਬਣਨ ਦੇਣਗੇ। ਉਨ੍ਹਾਂ ਕਿਹਾ ਕਿ ਸੱਤਾ ’ਚ ਆਉਣ ਮਗਰੋਂ ਕਿਸੇ ਨੂੰ ਵਾਧੂ ਰਿਆਇਤਾਂ ਨਹੀਂ ਦਿੱਤੀਆਂ ਜਾਣਗੀਆਂ ਅਤੇ ਧਾਰਾਵੀ ਦੇ ਲੋਕਾਂ ਦੀ ਬਿਹਤਰੀ ਲਈ ਜੇ ਲੋੜ ਪਈ ਤਾਂ ਉਹ ਨਵੇਂ ਸਿਰੇ ਤੋਂ ਟੈਂਡਰ ਕੱਢਣਗੇ। -ਪੀਟੀਆਈ

Advertisement

Advertisement
Advertisement