ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ਨਾਲ ਹਮਦਰਦੀ ਹੁੰਦੀ ਤਾਂ ਕਿਸਾਨਾਂ ਨੂੰ ਮਿਲਦੇ ਮੋਦੀ: ਪਠਾਣਮਾਜਰਾ

08:50 AM May 25, 2024 IST
ਮੀਟਿੰਗ ਦੌਰਾਨ ਵਿਧਾਇਕ ਪਠਾਣਮਾਜਰਾ ਦਾ ਸਨਮਾਨ ਕਰਦੇ ਹੋਏ ਪਿੰਡ ਵਾਸੀ।

ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 24 ਮਈ
ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਦਰਜਨਾਂ ਪਿੰਡਾਂ ਵਿੱਚ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਦੇਵੀਗੜ੍ਹ, ਮੀਰਾਂਪੁਰ, ਫਰੀਦਪੁਰ, ਟੌਰਾਂ, ਹਡਾਣਾ ਆਦਿ ਵੱਖ-ਵੱਖ ਪਿੰਡਾਂ ਵਿੱਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਕਾਲੀ, ਕਾਂਗਰਸ ਦੇ ਪਰਿਵਾਰ ਨੇ ਪੰਜਾਬ ਨੂੰ ਅੰਗਰੇਜ਼ਾਂ ਅਤੇ ਮੁਗ਼ਲਾਂ ਵਾਂਗ ਲੁੱਟਿਆ। ਬਾਦਲ ਤੇ ਕੈਪਟਨ ਪਰਿਵਾਰ ਨੇ ਸੇਵਾ ਅਤੇ ਧਰਮ ਦੇ ਨਾਂ ’ਤੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਹੈ, ਇਸ ਲਈ ਲੋਕ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਕਿਹਾ ਕਿ ਇਸ ਚੋਣ ਵਿੱਚ ਬਾਦਲ ਅਤੇ ਕੈਪਟਨ ਪਰਿਵਾਰ ਦੀ ਸਿਆਸਤ ਆਖਰੀ ਪੰਨੇ ’ਤੇ ਖ਼ਤਮ ਹੋਣ ਜਾ ਰਹੀ ਹੈ ਹੁਣ ਉਹ ਇਤਿਹਾਸ ਦੇ ਪੰਨਿਆਂ ਵਿੱਚ ਹੀ ਮਿਲਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਕਿਸਾਨਾਂ ਨੇ ਫੇਲ੍ਹ ਕੀਤੀ। ਜੇਕਰ ਮੋਦੀ ਨੂੰ ਪੰਜਾਬ ਨਾਲ ਹਮਦਰਦੀ ਹੁੰਦੀ ਤਾਂ ਉਹ ਪੰਜਾਬ ਦੇ ਕਿਸਾਨਾਂ ਨੂੰ ਰੈਲੀ ਕਰਨ ਤੋਂ ਪਹਿਲਾਂ ਮਿਲਦੇ ਪਰ ਦੇਸ਼ ਵਿੱਚ ਤਿੰਨ ਖੇਤੀ ਕਾਨੂੰਨ ਪਾਸ ਕਰਕੇ ਫੇਰ ਉਸ ਨੂੰ ਰੱਦ ਕਰਨ ਦੀ ਗੱਲ ਆਖ ਕੇ ਕਿਸਾਨਾਂ ਨਾਲ ਖਿਲਵਾੜ ਕੀਤਾ ਹੈ, ਜਿਸ ਦਾ ਖਾਮਿਆਜ਼ਾ ਹੁਣ ਭਾਜਪਾ ਨੂੰ ਚੋਣਾਂ ਵਿੱਚ ਭੁਗਤਣਾ ਪਵੇਗਾ। ਇਸ ਮੌਕੇ ਬਲਾਕ ਸੰਮਤੀ ਭੁਨਰਹੇੜੀ ਦੇ ਵਾਈਸ ਚੇਅਰਮੈਨ ਡਾ. ਗੁਰਮੀਤ ਬਿੱਟੂ, ਹਰਜਸ਼ਨ ਪਠਾਣਮਾਜਰਾ, ਹਰਦੇਵ ਸਿੰਘ ਘੜਾਮ, ਰਮਨ ਧਾਲੀਵਾਲ ਆਪ ਆਗੂ, ਜੱਸਾ ਸਿੰਘ ਸੰਧੂ, ਟਿੰਕੂ ਪੂਨੀਆਂ, ਮਨਿੰਦਰ ਸਿੰਘ ਫਰਾਂਸਵਾਲਾ, ਰਜਿੰਦਰ ਕੁਮਾਰ, ਗੁਰਪ੍ਰੀਤ ਗੁਰੀ ਅਤੇ ਮੱਖਣ ਸਿੰਘ ਪੂਨੀਆਂ ਹਾਜ਼ਰ ਸਨ।

Advertisement

Advertisement
Advertisement