For the best experience, open
https://m.punjabitribuneonline.com
on your mobile browser.
Advertisement

ਜੇ ਮੋਦੀ ਨਾ ਹੁੰਦੇ ਤਾਂ ਰਾਮ ਮੰਦਰ ਵੀ ਨਾ ਬਣਦਾ: ਰਾਜ ਠਾਕਰੇ

08:24 AM Apr 14, 2024 IST
ਜੇ ਮੋਦੀ ਨਾ ਹੁੰਦੇ ਤਾਂ ਰਾਮ ਮੰਦਰ ਵੀ ਨਾ ਬਣਦਾ  ਰਾਜ ਠਾਕਰੇ
ਮੁੰਬਈ, 11 ਅਪਰੈਲ ਪਾਰਟੀ ਮੁਖੀ ਰਾਜ ਠਾਕਰੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬੇ ’ਚ ਭਾਜਪਾ ਦੀ ਅਗਵਾਈ ਹੇਠਲੇ ਮਹਾਯੁਤੀ ਗੱਠਜੋੜ ਨੂੰ ਹਮਾਇਤ ਦੇ ਐਲਾਨ ਮਗਰੋਂ ਮਹਾਰਾਸ਼ਟਰ ਨਵਨਿਰਾਮਣ ਸੈਨਾ (ਐੱਮਐੱਨਐੱਸ) ਦੇ ਕਈ ਅਹੁਦੇਦਾਰਾਂ ਨੇ ਰੋਸ ਵਜੋਂ ਅਸਤੀਫ਼ੇ ਦੇ ਦਿੱਤੇ ਹਨ। ਐੱਮਐੱਨਐੱਸ ਦੇ ਜਨਰਲ ਸਕੱਤਰ ਕੀਰਤੀਕੁਮਾਰ ਸ਼ਿੰਦੇ ਨੇ ਫੇਸਬੁੱਕ ’ਤੇ ਪਾਰਟੀ ਛੱਡਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਰਾਜ ਠਾਕਰੇ ਨੇ 2019 ’ਚ ਮੋਦੀ ਖ਼ਿਲਾਫ਼ ਸਟੈਂਡ ਲਿਆ ਸੀ ਪਰ ਪੰਜ ਸਾਲਾਂ ਮਗਰੋਂ ਉਨ੍ਹਾਂ ਅਹਿਮ ਮੌਕੇ ’ਤੇ ਪਾਲਾ ਬਦਲ ਲਿਆ ਹੈ ਅਤੇ ਸਿਆਸੀ ਮਾਹਿਰ ਦੱਸਣਗੇ ਕਿ ਉਹ ਕਿੰਨਾ ਕੁ ਗਲਤ ਸਨ। ਇਸੇ ਤਰ੍ਹਾਂ ਡੋਂਬੀਵਲੀ ’ਚ ਵਿਦਿਆਰਥੀ ਵਿੰਗ ਦੇ ਅਹੁਦੇਦਾਰ ਮਿਹਿਰ ਦਾਵਤੇ ਨੇ ਵੀ ਪਾਰਟੀ ਛੱਡ ਦਿੱਤੀ ਹੈ। ਉਸ ਨੇ ਕਿਹਾ ਕਿ ਰਾਜ ਠਾਕਰੇ ਦੇ ਫ਼ੈਸਲੇ ਨਾਲ ਪਾਰਟੀ ’ਚ ਮਤਭੇਦ ਪੈਦਾ ਹੋ ਗਏ ਹਨ ਅਤੇ ਹੁਣ ਤੋੜ ਵਿਛੋੜਾ ਹੀ ਸਹੀ ਹੈ। ਉਸ ਨੇ ਕਿਹਾ ਕਿ ਪਾਰਟੀ ਵੱਲੋਂ ਸਟੈਂਡ ਬਦਲਣ ਕਾਰਨ ਲੋਕਾਂ ਦਾ ਸਾਹਮਣਾ ਕਰਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦੇ ਵਰਕਰਾਂ ਦਾ ਇਕ ਧੜਾ ਖਾਮੋਸ਼ ਹੈ ਪਰ ਉਹ ਰਾਜ ਠਾਕਰੇ ਦੇ ਫ਼ੈਸਲੇ ਤੋਂ ਨਾਖੁਸ਼ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੀਆਂ 48 ਲੋਕ ਸਭਾ ਸੀਟਾਂ ’ਤੇ 19 ਅਪਰੈਲ ਤੋਂ 20 ਮਈ ਵਿਚਕਾਰ ਪੰਜ ਗੇੜਾਂ ’ਚ ਚੋਣਾਂ ਹੋਣੀਆਂ ਹਨ। -ਪੀਟੀਆਈ
Advertisement

ਮੁੰਬਈ: ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸ) ਦੇ ਪ੍ਰਧਾਨ ਰਾਜ ਠਾਕਰੇ ਨੇ ਅੱਜ ਦਾਅਵਾ ਕੀਤਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਹੁੰਦੇ ਤਾਂ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਵੀ ਅਯੁੱਧਿਆ ਵਿੱਚ ਰਾਮ ਮੰਦਰ ਨਹੀਂ ਬਣਨਾ ਸੀ। ਰਾਜ ਠਾਕਰੇ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਨਵਨਿਰਮਾਣ ਸੈਨਾ ਆਗੂਆਂ ਦੀ ਇੱਕ ਸੂਚੀ ਤਿਆਰ ਕਰੇਗੀ ਜਿਨ੍ਹਾਂ ਵਿੱਚ ‘ਮਹਾਯੁਤੀ’ ਗੱਠਜੋੜ ਦੇ ਆਗੂ ਚੋਣਾਂ ਦੌਰਾਨ ਤਾਲਮੇਲ ਲਈ ਸੰਪਰਕ ਕਰ ਸਕਦੇ ਹਨ। ਰਾਜ ਠਾਕਰੇ ਨੇ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਉਹ ਇਨ੍ਹਾਂ ਸਵਾਲਾਂ ਨੂੰ ਟਾਲ ਗਏ ਕਿ ਕੀ ਉਹ ਮਹਾਰਾਸ਼ਟਰ ਵਿੱਚ ਭਾਜਪਾ, ਸ਼ਿਵ ਸੈਨਾ ਅਤੇ ਰਾਸ਼ਟਰੀ ਕਾਂਗਰਸ ਪਾਰਟੀ ਦੇ ਸੱਤਾਧਾਰੀ ਗੱਠਜੋੜ ‘ਮਹਾਯੁਤੀ’ ਦੇ ਪੱਖ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਉਮੀਦ ਜਤਾਈ ਕਿ ਨਵਨਿਰਮਾਣ ਸੈਨਾ ਆਗੂਆਂ ਨੂੰ ਢੁਕਵਾਂ ਸਨਮਾਨ ਮਿਲੇਗਾ। ਮਹਾਰਾਸ਼ਟਰ ਵਿੱਚ 48 ਲੋਕ ਸਭਾ ਸੀਟਾਂ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×