ਜੇ ਮੋਦੀ ਨਾ ਹੁੰਦੇ ਤਾਂ ਰਾਮ ਮੰਦਰ ਵੀ ਨਾ ਬਣਦਾ: ਰਾਜ ਠਾਕਰੇ
09:15 PM Apr 13, 2024 IST
ਮੁੰਬਈ, 11 ਅਪਰੈਲ
ਪਾਰਟੀ ਮੁਖੀ ਰਾਜ ਠਾਕਰੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬੇ ’ਚ ਭਾਜਪਾ ਦੀ ਅਗਵਾਈ ਹੇਠਲੇ ਮਹਾਯੁਤੀ ਗੱਠਜੋੜ ਨੂੰ ਹਮਾਇਤ ਦੇ ਐਲਾਨ ਮਗਰੋਂ ਮਹਾਰਾਸ਼ਟਰ ਨਵਨਿਰਾਮਣ ਸੈਨਾ (ਐੱਮਐੱਨਐੱਸ) ਦੇ ਕਈ ਅਹੁਦੇਦਾਰਾਂ ਨੇ ਰੋਸ ਵਜੋਂ ਅਸਤੀਫ਼ੇ ਦੇ ਦਿੱਤੇ ਹਨ।
ਐੱਮਐੱਨਐੱਸ ਦੇ ਜਨਰਲ ਸਕੱਤਰ ਕੀਰਤੀਕੁਮਾਰ ਸ਼ਿੰਦੇ ਨੇ ਫੇਸਬੁੱਕ ’ਤੇ ਪਾਰਟੀ ਛੱਡਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਰਾਜ ਠਾਕਰੇ ਨੇ 2019 ’ਚ ਮੋਦੀ ਖ਼ਿਲਾਫ਼ ਸਟੈਂਡ ਲਿਆ ਸੀ ਪਰ ਪੰਜ ਸਾਲਾਂ ਮਗਰੋਂ ਉਨ੍ਹਾਂ ਅਹਿਮ ਮੌਕੇ ’ਤੇ ਪਾਲਾ ਬਦਲ ਲਿਆ ਹੈ ਅਤੇ ਸਿਆਸੀ ਮਾਹਿਰ ਦੱਸਣਗੇ ਕਿ ਉਹ ਕਿੰਨਾ ਕੁ ਗਲਤ ਸਨ।
ਇਸੇ ਤਰ੍ਹਾਂ ਡੋਂਬੀਵਲੀ ’ਚ ਵਿਦਿਆਰਥੀ ਵਿੰਗ ਦੇ ਅਹੁਦੇਦਾਰ ਮਿਹਿਰ ਦਾਵਤੇ ਨੇ ਵੀ ਪਾਰਟੀ ਛੱਡ ਦਿੱਤੀ ਹੈ। ਉਸ ਨੇ ਕਿਹਾ ਕਿ ਰਾਜ ਠਾਕਰੇ ਦੇ ਫ਼ੈਸਲੇ ਨਾਲ ਪਾਰਟੀ ’ਚ ਮਤਭੇਦ ਪੈਦਾ ਹੋ ਗਏ ਹਨ ਅਤੇ ਹੁਣ ਤੋੜ ਵਿਛੋੜਾ ਹੀ ਸਹੀ ਹੈ। ਉਸ ਨੇ ਕਿਹਾ ਕਿ ਪਾਰਟੀ ਵੱਲੋਂ ਸਟੈਂਡ ਬਦਲਣ ਕਾਰਨ ਲੋਕਾਂ ਦਾ ਸਾਹਮਣਾ ਕਰਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦੇ ਵਰਕਰਾਂ ਦਾ ਇਕ ਧੜਾ ਖਾਮੋਸ਼ ਹੈ ਪਰ ਉਹ ਰਾਜ ਠਾਕਰੇ ਦੇ ਫ਼ੈਸਲੇ ਤੋਂ ਨਾਖੁਸ਼ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੀਆਂ 48 ਲੋਕ ਸਭਾ ਸੀਟਾਂ ’ਤੇ 19 ਅਪਰੈਲ ਤੋਂ 20 ਮਈ ਵਿਚਕਾਰ ਪੰਜ ਗੇੜਾਂ ’ਚ ਚੋਣਾਂ ਹੋਣੀਆਂ ਹਨ। -ਪੀਟੀਆਈ
ਮੁੰਬਈ, 13 ਅਪਰੈਲ
ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸ) ਦੇ ਪ੍ਰਧਾਨ ਰਾਜ ਠਾਕਰੇ ਨੇ ਅੱਜ ਦਾਅਵਾ ਕੀਤਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਹੁੰਦੇ ਤਾਂ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਵੀ ਅਯੁੱਧਿਆ ਵਿੱਚ ਰਾਮ ਮੰਦਰ ਵੀ ਨਹੀਂ ਬਣਨਾ ਸੀ। ਰਾਜ ਠਾਕਰੇ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਨਵਨਿਰਮਾਣ ਸੈਨਾ ਆਗੂਆਂ ਦੀ ਇੱਕ ਸੂਚੀ ਤਿਆਰ ਕਰੇਗੀ ਜਿਨ੍ਹਾਂ ਵਿੱਚ ‘ਮਹਾਯੁਤੀ’ ਗੱਠਜੋੜ ਦੇ ਆਗੂ ਚੋਣਾਂ ਦੌਰਾਨ ਤਾਲਮੇਲ ਲਈ ਸੰਪਰਕ ਕਰ ਸਕਦੇ ਹਨ।
Advertisement
Advertisement