For the best experience, open
https://m.punjabitribuneonline.com
on your mobile browser.
Advertisement

ਜੇ ਲੀਡਰਸ਼ਿਪ ਮੌਕਾ ਦੇਵੇ ਤਾਂ ਚੋਣ ਮੈਦਾਨ ’ਚ ਆਵਾਂਗੀ: ਅੰਮ੍ਰਿਤਾ

08:37 AM Mar 05, 2024 IST
ਜੇ ਲੀਡਰਸ਼ਿਪ ਮੌਕਾ ਦੇਵੇ ਤਾਂ ਚੋਣ ਮੈਦਾਨ ’ਚ ਆਵਾਂਗੀ  ਅੰਮ੍ਰਿਤਾ
ਪਿੰਡ ਸਮਾਓਂ ਵਿਖੇ ਇੱਕ ਬੀਬੀ ਨੂੰ ਐਨਕ ਲਗਾਉਂਦੇ ਹੋਏ ਅੰਮਿ੍ਰਤਾ ਵੜਿੰਗ। -ਫੋਟੋ ਕਰਨ ਭੀਖੀ
Advertisement

ਪੱਤਰ ਪ੍ਰੇਰਕ
ਬਰੇਟਾ/ਭੀਖੀ, 4 ਮਾਰਚ
ਪਿੰਡ ਸਮਾਓਂ ਡੇਰਾ ਬਾਬਾ ਪ੍ਰੇਮ ਦਾਸ ਵਿਖੇ ਆਸਰਾ ਫਾਊਂਡੇਸ਼ਨ ਦੀ ਮੁਖੀ ਅਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਅੱਖਾਂ ਦੇ ਚੈਕਅੱਪ ਕੈਂਪ ਦੌਰਾਨ ਲਾਭਪਾਤਰੀਆਂ ਨੂੰ ਮੁਫਤ ਐਨਕਾਂ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਸਮਾਜ ਭਲਾਈ ਉਨ੍ਹਾਂ ਦਾ ਮੁੱਖ ਮਕਸਦ ਹੈ, ਇਲਾਕੇ ਅੰਦਰ ਜਿਨ੍ਹਾਂ ਲੋਕਾਂ ਨੂੰ ਅੱਖਾਂ ਦੇ ਮੋਤੀਏ ਦੀ ਸਮੱਸਿਆ ਹੈ, ਉਨ੍ਹਾਂ ਦੇ ਮੁਫਤ ਅਪ੍ਰਰੇਸ਼ਨ ਕੀਤੇ ਜਾਣਗੇ ਅਤੇ ਜਿਹਨਾਂ ਲੋਕਾਂ ਨੂੰ ਨਕਲੀ ਅੰਗਾਂ ਦੀ ਜ਼ਰੂਰਤ ਹੈ, ਉਨ੍ਹਾਂ ਦੇ ਅੰਗ ਵੀ ਮੁਫਤ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਲੀਡਰਸ਼ਿਪ ਉਨ੍ਹਾਂ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਅਗਾਮੀ ਚੋਣਾਂ ਦੌਰਾਨ ਉਮੀਦਵਾਰੀ ਦੀ ਸੇਵਾ ਦਾ ਮੌਕਾ ਦੇਵੇਗੀ ਤਾਂ ਉਹ ਜ਼ਰੂਰ ਚੋਣ ਮੈਦਾਨ ਵਿੱਚ ਆਉਣਗੇ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਾਇਕਲ ਗਾਗੋਵਾਲ, ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ, ਗੁਰਮੇਜ ਸਿੰਘ ਸਮਾਓਂ, ਪਰਗਟ ਸਿੰਘ ਸਮਾਓਂ, ਬਲਵਿੰਦਰ ਸਿੰਘ ਗੋਸ਼ਾ, ਗੋਰਾ ਨੰਬਰਦਾਰ, ਗੁਲਜਾਰ ਸਿੰਘ ਨੰਬਰਦਾਰ, ਕਮਲਦੀਪ ਸਮਾਓਂ ਆਦਿ ਹਾਜ਼ਰ ਸਨ।

Advertisement

Advertisement
Advertisement
Author Image

Advertisement