ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਇੰਡੀਆ’ ਗੱਠਜੋੜ ਸੱਤਾ ’ਚ ਆਇਆ ਤਾਂ ਜਾਤੀ ਜਨਗਣਨਾ ਕਰਾਵਾਂਗੇ: ਰਾਹੁਲ

07:43 AM Dec 29, 2023 IST
Nagpurਨਾਗਪੁਰ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸੀ ਆਗੂ ਰਾਹੁਲ ਗਾਂਧੀ। -ਫੋਟੋ: ਪੀਟੀਆਈ, Dec 28 (ANI): Congress leader Rahul Gandhi addresses a gathering during the party's ‘hain Taiyaar Hum’ Rally on the occasion of the party's 139th Foundation Day, in Nagpur on Thursday. (ANI Photo)

ਨਾਗਪੁਰ, 28 ਦਸੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਦੇਸ਼ ਵਿੱਚ ਓਬੀਸੀ’ਜ਼, ਦਲਿਤਾਂ ਤੇ ਆਦਿਵਾਸੀਆਂ ਨੂੰ ਕਈ ਖੇਤਰਾਂ ਵਿੱਚ ਲੋੜੀਂਦੀ ਨੁਮਾਇੰਦਗੀ ਨਹੀਂ ਮਿਲੀ। ਰਾਹੁਲ ਨੇ ਜ਼ੋਰ ਦੇ ਕੇ ਆਖਿਆ ਕਿ ਵਿਰੋਧੀ ਧਿਰਾਂ ਦਾ ‘ਇੰਡੀਆ’ ਗੱਠਜੋੜ ਅਗਾਮੀ ਲੋਕ ਸਭਾ ਚੋਣਾਂ ਮਗਰੋਂ ਸੱਤਾ ਵਿੱਚ ਆਇਆ ਤਾਂ ਜਾਤੀ ਜਨਗਣਨਾ ਕਰਵਾਈ ਜਾਵੇਗੀ। ਉਧਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਗਰੀਬਾਂ ਲਈ ‘ਨਿਆਏ’ ਸਕੀਮ ਲਾਗੂ ਕਰਨ ਦਾ ਵਾਅਦਾ ਕੀਤਾ। ਦੋਵੇਂ ਆਗੂ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਗੜ੍ਹ ਮੰਨੇ ਜਾਂਦੇ ਨਾਗਪੁਰ ਸ਼ਹਿਰ ਵਿੱਚ ਕਾਂਗਰਸ ਦੇ 139ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਰੈਲੀ ‘ਹੈਂ ਤਿਆਰ ਹਮ’ ਨੂੰ ਸੰਬੋਧਨ ਕਰਦਿਆਂ ਬੋਲ ਰਹੇ ਸਨ। ਕਾਂਗਰਸ ਨੇ ਨਾਗਪੁਰ ਰੈਲੀ ਨਾਲ ਅਗਾਮੀ ਲੋਕ ਸਭਾ ਚੋਣਾਂ ਲਈ ਚੋਣ ਬਿਗਲ ਵਜਾ ਦਿੱਤਾ ਹੈ।
ਖੜਗੇ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਗਪੁਰ ਦੀਆਂ ਦੋ ਵਿਚਾਰਧਾਰਾਵਾਂ ਹਨ- ਇਕ ਡਾ. ਬੀ.ਆਰ.ਅੰਬੇਦਕਰ ਦੀ ਜੋ ਅਗਾਂਹਵਧੂ ਹੈ ਅਤੇ ਦੂਜੀ ਆਰਐੱਸਐੱਸ ਦੀ ਜੋ ‘ਦੇਸ਼ ਨੂੰ ਤਬਾਹ’ ਕਰ ਰਹੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਨਾਗਪੁਰ ਦੀਕਸ਼ਾਭੂਮੀ ਦਾ ਘਰ ਹੈ, ਜਿੱਥੇ ਅੰਬੇਦਕਰ ਨੇ ਆਪਣੇ ਅਨੁਯਾਈਆਂ ਨਾਲ ਬੁੱਧ ਧਰਮ ਧਾਰਨ ਕੀਤਾ। ਸੀਨੀਅਰ ਪਾਰਟੀ ਆਗੂ ਸੋਨੀਆ ਗਾਂਧੀ ਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਰੈਲੀ ਵਿਚ ਸ਼ਾਮਲ ਨਹੀਂ ਹੋਏ। ਰਾਹੁਲ ਗਾਂਧੀ ਨੇ ਕਿਹਾ, ‘‘ਸਿਆਸੀ ਤਾਕਤ ਦੀ ਲੜਾਈ ਲਈ ਵਿਚਾਰਧਾਰਾ ਉਸ ਦੀ ਨੀਂਹ ਹੈ ਤੇ ਕਾਂਗਰਸ ਦਾ ਇਕੋ ਇਕ ਮੰਤਵ ਤਾਕਤ ਆਮ ਲੋਕਾਂ ਦੇ ਹੱਥਾਂ ਵਿਚ ਦੇਣਾ ਹੈ।’’ ਗਾਂਧੀ ਨੇ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਨੇ ਵੱਡੀ ਗਿਣਤੀ ਲੋਕਾਂ ਨੂੰ ਵਾਪਸ ਗਰੀਬੀ ’ਚ ਧੱਕ ਦਿੱਤਾ ਹੈ। ਉਨ੍ਹਾਂ ਕਿਹਾ, ‘‘ਅਸੀਂ ਦੋ ਭਾਰਤ ਨਹੀਂ ਚਾਹੁੰਦੇ। ਸਿਰਫ਼ ‘ਇੰਡੀਆ ਗੱਠਜੋੜ’ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਕਦਾ ਹੈ।’’ ਸਾਬਕਾ ਕਾਂਗਰਸ ਪ੍ਰਧਾਨ ਨੇ ਦੁਹਰਾਇਆ ਕਿ ਕੇਂਦਰ ਦੀ ਸੱਤਾ ਵਿਚ ਆਉਣ ਮਗਰੋਂ ‘ਇੰਡੀਆ ਗੱਠਜੋੜ’ ਦੀ ਸਰਕਾਰ ਜਾਤੀ ਜਨਗਣਨਾ ਕਰਵਾਏਗੀ।
ਗਾਂਧੀ ਨੇ ਕਿਹਾ, ‘‘ਮੋਦੀ ਸਰਕਾਰ ਦੇ ਪਿਛਲੇ ਦਸ ਸਾਲਾਂ ਦੌਰਾਨ ਕਿੰਨੇ ਕੁ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ? ਬੇਰੁਜ਼ਗਾਰੀ ਆਪਣੀ ਸਿਖਰ ’ਤੇ ਹੈ। ਓਬੀਸੀ’ਜ਼, ਦਲਿਤਾਂ ਤੇ ਆਦਿਵਾਸੀਆਂ ਨੂੰ ਕਈ ਸੈਕਟਰਾਂ ਵਿੱਚ ਅਜੇ ਤੱਕ ਨੁਮਾਇੰਦਗੀ ਨਹੀਂ ਮਿਲੀ।’’ ਕਾਂਗਰਸ ਆਗੂ ਨੇ ਕਿਹਾ, ‘‘ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਨੂੰ ਓਬੀਸੀ ਦੱਸਦੇ ਸਨ। ਪਰ (ਜਾਤੀ ਜਨਗਣਨਾ ਦੀ) ਮੇਰੀ ਮੰਗ ਮਗਰੋਂ ਉਹ ਕਹਿੰਦੇ ਹਨ ਕਿ ਸਿਰਫ਼ ਇਕ ਜਾਤ ਹੈ, ਗਰੀਬ। ਜੇਕਰ ਇਕੋ ਜਾਤ ਹੈ ਤਾਂ ਫਿਰ ਤੁਸੀਂ ਇਹ ਕਿਉਂ ਕਹਿੰਦੇ ਹੋ ਕੇ ਤੁਸੀਂ ਓਬੀਸੀ ਹੋ।’’ ਗਾਂਧੀ ਨੇ ਕਿਹਾ ਕਿ ਭਾਜਪਾ ਵਿੱਚ ਹੁਕਮ ਉਪਰੋਂ ਦੀ ਆਉਂਦੇ ਹਨ ਜਦੋਂਕਿ ਕਾਂਗਰਸ ਵਿੱਚ ਇਕ ਆਮ ਵਰਕਰ ਲੀਡਰਸ਼ਿਪ ਨੂੰ ਸਵਾਲ ਕਰ ਸਕਦਾ ਹੈ। ਉਨ੍ਹਾਂ ਕਿਹਾ, ‘‘ਦੇਸ਼ ਦੀ ਕਮਾਨ ਆਮ ਆਦਮੀ ਦੇ ਹੱਥ ਹੋਣੀ ਚਾਹੀਦੀ ਹੈ। ਪੁਰਾਣੇ ਸਮਿਆਂ ’ਚ ਰਿਆਸਤਾਂ ਦੀ ਅੰਗਰੇਜ਼ਾਂ ਨਾਲ ਸਾਂਝ ਸੀ। ਆਮ ਆਦਮੀ ਇਨ੍ਹਾਂ ਅੰਗਰੇਜ਼ਾਂ ਤੇ ਰਿਆਸਤਾਂ ਨਾਲ ਲੜਦਾ ਰਿਹਾ ਹੈ।’’ ਗਾਂਧੀ ਨੇ ਕਿਹਾ ਕਿ ਹਰਾ ਇਨਕਲਾਬ, ਸਫ਼ੇਦ ਇਨਕਲਾਬ ਤੇ ਸੂਚਨਾ ਤਕਨਾਲੋਜੀ ਦਾ ਇਨਕਲਾਬ ਕ੍ਰਮਵਾਰ ਕਿਸਾਨਾਂ, ਮਹਿਲਾਵਾਂ ਤੇ ਨੌਜਵਾਨਾਂ ਨੇ ਲਿਆਂਦਾ ਜਦੋਂਕਿ ਕਾਂਗਰਸ ਸਰਕਾਰ ਨੇ ਇਨ੍ਹਾਂ ਇਨਕਲਾਬਾਂ ਦੀ ਦੂਰਦ੍ਰਿਸ਼ਟੀ ਨੂੰ ਦਿਸ਼ਾ ਦਿੱਤੀ। -ਪੀਟੀਆਈ
ਪ੍ਰਧਾਨ ਮੰਤਰੀ ਸਮਾਜਿਕ ਨਿਆਂ ਤੇ ਬਰਾਬਰੀ ਦੇ ਖ਼ਿਲਾਫ਼: ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਰਾਠੀ ਵਿਚ ਬੋਲਦੇ ਹੋਏ ਕਿਹਾ ਕਿ ਨਾਗਪੁਰ ਕ੍ਰਾਂਤੀਕਾਰੀਆਂ ਦੀ ਧਰਤੀ ਹੈ ਜਿੱਥੇ ਬਾਬਾਸਾਹਿਬ ਅੰਬੇਦਕਰ ਤੇ ਮਹਾਤਮਾ ਗਾਂਧੀ ਨੇ ਬਹੁਤ ਕੰਮ ਕੀਤੇ। ਉਨ੍ਹਾਂ ਕਿਹਾ, ‘‘ਜੇਕਰ ਭਾਜਪਾ ਤੇ ਆਰਐੱਸਐੱਸ ਮੁੜ ਸੱਤਾ ਵਿਚ ਆ ਗਏ ਤਾਂ ਜਮਹੂਰੀਅਤ ਖ਼ਤਮ ਹੋ ਜਾਵੇਗੀ। ਨਾਗਪੁਰ ਵਿੱਚ ਦੋ ਵਿਚਾਰਧਾਰਾਵਾਂ ਹਨ, ਇਕ ਅਗਾਂਹਵਧੂ ਜੋ ਅੰਬੇਦਕਰ ਦੀ ਹੈ, ਅਤੇ ਦੂਜੀ ਆਰਐੱਸਐੈੱਸ ਦੀ ਜੋ ਦੇਸ਼ ਨੂੰ ਤਬਾਹ ਕਰ ਰਹੀ ਹੈ।’’ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਥਿਤ ਸਮਾਜਿਕ ਨਿਆਂ ਤੇ ਬਰਾਬਰੀ ਦੇ ਖਿਲਾਫ਼ ਹਨ। ਉਨ੍ਹਾਂ ਕਿਹਾ, ‘‘ਜਮਹੂਰੀਅਤ ਖ਼ਤਰੇ ਵਿੱਚ ਹੈ। ਮਹਿੰਗਾਈ ਅਸਮਾਨੀ ਪੁੱਜ ਗਈ ਹੈ। ਬੇਰੁਜ਼ਗਾਰੀ ਦੀ ਸ਼ੂਟ ਵਟ ਰਹੀ ਹੈ। 30 ਲੱਖ ਅਸਾਮੀਆਂ ਖਾਲੀ ਹਨ ਜੋ ਭਰੀਆਂ ਨਹੀਂ ਜਾ ਰਹੀਆਂ ਕਿਉਂਕਿ ਪੱਛੜੇ ਵਰਗਾਂ ਨੂੰ ਥਾਂ ਦੇਣੀ ਹੋਵੇਗੀ।’’ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੰਸਦ ਦਾ ਸਤਿਕਾਰ ਨਹੀਂ ਕਰਦੇ ਕਿਉਂਕਿ ਉਹ ਇਸ ਦੀਆਂ ਕਾਰਵਾਈਆਂ ’ਚ ਸ਼ਾਮਲ ਨਹੀਂ ਹੁੰਦੇ।

Advertisement

Advertisement