ਜੇ ਸੜਕਾਂ ਦੀ ਹਾਲਤ ਠੀਕ ਨਹੀਂ ਤਾਂ ਵਾਹਨ ਚਾਲਕਾਂ ਤੋਂ ਟੌਲ ਨਾ ਵਸੂਲਿਆ ਜਾਵੇ: ਗਡਕਰੀ
05:22 PM Jun 26, 2024 IST
ਨਵੀਂ ਦਿੱਲੀ, 26 ਜੂਨ
ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਜੇ ਸੜਕਾਂ ਦੀ ਹਾਲਤ ਠੀਕ ਨਹੀਂ ਹੈ ਤਾਂ ਹਾਈਵੇਅ ਚਲਾਉਣ ਵਾਲੀਆਂ ਏਜੰਸੀਆਂ ਨੂੰ ਵਾਹਨ ਚਾਲਕਾਂ ਤੋਂ ਟੌਲ ਨਹੀਂ ਵਸੂਲਣਾ ਚਾਹੀਦਾ। ਸ੍ਰੀ ਗਡਕਰੀ ਸੈਟੇਲਾਈਟ ਆਧਾਰਿਤ ਟੌਲ ਕੁਲੈਕਸ਼ਨ ਸਿਸਟਮ ’ਤੇ ਕੌਮਾਂਤਰੀ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸਨ। ਇਹ ਪ੍ਰਣਾਲੀ ਚਾਲੂ ਵਿੱਤੀ ਸਾਲ ਵਿੱਚ ਹੀ 5,000 ਕਿਲੋਮੀਟਰ ਤੋਂ ਵੱਧ ਲੰਬੇ ਹਾਈਵੇਅ 'ਤੇ ਲਾਗੂ ਕੀਤੀ ਜਾਣੀ ਹੈ। ਮੰਤਰੀ ਨੇ ਕਿਹਾ, ‘ਜੇ ਤੁਸੀਂ ਚੰਗੀ ਸੇਵਾ ਨਹੀਂ ਦੇ ਸਕਦੇ ਤਾਂ ਤੁਹਾਨੂੰ ਟੌਲ ਨਹੀਂ ਵਸੂਲਣਾ ਚਾਹੀਦਾ।’
Advertisement
Advertisement