ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਂਦਰ ਨੇ ਗੁਦਾਮਾਂ ’ਚੋਂ ਚੌਲ ਨਾ ਚੁਕਾਏ ਤਾਂ ਮੰਡੀਆਂ ’ਚ ਰੁਲਣਗੇ ਕਿਸਾਨ

11:03 AM Sep 22, 2024 IST
ਮਾਛੀਵਾੜਾ ਦਾਣਾ ਮੰਡੀ ਵਿੱਚ ਵਿਕਣ ਆਇਆ ਝੋਨਾ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 21 ਸਤੰਬਰ
ਪੰਜਾਬ ਦੀਆਂ ਮੰਡੀਆਂ ਵਿੱਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਤੇ ਕੁੱਝ ਥਾਵਾਂ ’ਤੇ ਝੋਨਾ ਆਉਣਾ ਸ਼ੁਰੂ ਹੋ ਵੀ ਗਿਆ ਹੈ, ਪਰ ਜੇਕਰ ਕੇਂਦਰ ਸਰਕਾਰ ਨੇ ਪੰਜਾਬ ਦੇ ਗੁਦਾਮਾਂ ਵਿੱਚੋਂ ਪਿਛਲੇ ਸਾਲ ਵਾਲੇ ਚੌਲਾਂ ਦੀ ਚੁਕਾਈ ਨਾ ਕਰਵਾਈ ਤਾਂ ਇਸ ਵਾਰ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਵੇਚਣ ਆਏ ਕਿਸਾਨਾਂ ਨੂੰ ਸਖ਼ਤ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ।
ਪਿਛਲੇ ਸਾਲ ਸ਼ੈੱਲਰ ਮਾਲਕਾਂ ਵੱਲੋਂ ਝੋਨੇ ਦੀ ਛੜਾਈ ਤੋਂ ਬਾਅਦ ਸਰਕਾਰੀ ਗੁਦਾਮਾਂ ਵਿੱਚ ਚੌਲ ਰੱਖਣ ਲਈ ਬੜੀ ਜੱਦੋ-ਜਹਿਦ ਕਰਨੀ ਪਈ। ਗੁਦਾਮਾਂ ਵਿੱਚ ਥਾਂ ਨਾ ਹੋਣ ਕਾਰਨ ਸੀਜ਼ਨ ਲੰਮਾ ਚੱਲਿਆ ਤੇ ਸ਼ੈੱਲਰ ਮਾਲਕਾਂ ਨੂੰ ਵਿੱਤੀ ਘਾਟੇ ਦਾ ਸਾਹਮਣਾ ਵੀ ਕਰਨਾ ਪਿਆ। ਇਸੇ ਡਰੋਂ ਇਸ ਵਾਰ ਸ਼ੈੱਲਰ ਮਾਲਕਾਂ ਨੇ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਪੰਜਾਬ ਦੇ ਗੁਦਾਮਾਂ ’ਚੋਂ ਪਿਛਲੇ ਸਾਲ ਦਾ ਪਿਆ ਚੌਲ ਨਹੀਂ ਚੁਕਵਾ ਲੈਂਦੀ ਉਦੋਂ ਤੱਕ ਉਹ ਆਪਣੇ ਸ਼ੈਲਰ ਨਹੀਂ ਚਲਾਉਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਗੁਦਾਮਾਂ ਵਿੱਚ ਇਸ ਸਮੇਂ 125 ਲੱਖ ਮੀਟ੍ਰਿਕ ਟਨ ਚੌਲ ਪਿਆ ਹੈ, ਜਦਕਿ ਕੇਂਦਰ ਨੂੰ ਹਰੇਕ ਮਹੀਨੇ ਸਿਰਫ਼ 4 ਤੋਂ 5 ਲੱਖ ਮੀਟ੍ਰਿਕ ਟਨ ਚੌਲ ਦੀ ਲੋੜ ਹੈ, ਇਸ ਲਈ ਜੇਕਰ ਗੁਦਾਮ ਖਾਲੀ ਕਰਵਾਉਣੇ ਹੋਣ ਤਾਂ ਉਸ ਲਈ 2 ਸਾਲ ਤੋਂ ਵੱਧ ਦਾ ਸਮਾਂ ਲੱਗੇਗਾ। ਦੂਸਰੇ ਪਾਸੇ ਜੋ ਨਵਾਂ ਝੋਨਾ ਮੰਡੀਆਂ ਵਿੱਚ ਆਉਣ ਲਈ ਤਿਆਰ ਹੈ, ਉਸ ਦੀ ਪਿੜਾਈ ਮਗਰੋਂ ਇਸ ਸੀਜ਼ਨ ’ਚ ਕਰੀਬ 125 ਲੱਖ ਮੀਟ੍ਰਿਕ ਟਨ ਚੌਲ ਹੋਰ ਤਿਆਰ ਕਰ ਕੇ ਪੰਜਾਬ ਦੇ ਸ਼ੈੱਲਰ ਮਾਲਕ ਗੁਦਾਮਾਂ ਵਿੱਚ ਲਾ ਦੇਣਗੇ। ਸ਼ੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਗੁਦਾਮਾਂ ’ਚੋਂ ਅਨਾਜ ਲਿਫਟ ਕਰਨ ਦੀ ਅਪੀਲ ਕੀਤੀ ਹੈ, ਪਰ ਉਸ ਸਬੰਧੀ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ। ਜੇਕਰ ਕੇਂਦਰ ਤੇ ਪੰਜਾਬ ਸਰਕਾਰ ਨੇ ਇਸ ਸਮੱਸਿਆ ਦਾ ਕੋਈ ਹੱਲ ਨਾ ਕੱਢਿਆ ਤਾਂ ਫਸਲ ਦੀ ਵਿਕਰੀ ਲਈ ਕਿਸਾਨ ਔਖੇ ਹੋਣਗੇ।

Advertisement

ਕਿਸਾਨਾਂ ਤੇ ਆੜ੍ਹਤੀਆਂ ਲਈ ਚਿੰਤਾ ਦਾ ਸਮਾਂ: ਵਿਜੈ ਕਾਲੜਾ

ਪੰਜਾਬ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆੜ੍ਹਤੀਆਂ ਦੀਆਂ ਮੰਗਾਂ ਸਬੰਧੀ ਕੇਂਦਰ ਸਰਕਾਰ ਦੇ ਖੁਰਾਕ ਮੰਤਰੀ ਨਾਲ ਇੱਕ ਮੀਟਿੰਗ ਬਹੁਤ ਵਧੀਆ ਮਾਹੌਲ ’ਚ ਹੋਈ, ਜਿਸ ਦੇ ਆਉਣ ਵਾਲੇ ਸਮੇਂ ’ਚ ਚੰਗੇ ਨਤੀਜੇ ਆਉਣ ਦੀ ਸੰਭਾਵਨਾ ਹੈ। ਦੂਸਰੇ ਪਾਸੇ ਉਨ੍ਹਾਂ ਇਹ ਵੀ ਕਿਹਾ ਕਿ ਸ਼ੈਲਰ ਐਸੋਸ਼ੀਏਸ਼ਨਾਂ ਦੀ ਇੱਕ ਮੀਟਿੰਗ ਕੇਂਦਰ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਹੋਈ, ਜਿਸ ਵਿੱਚ ਪੰਜਾਬ ਦੇ ਉੱਚ ਅਧਿਕਾਰੀ ਵੀ ਸ਼ਾਮਲ ਸਨ।

ਥਾਂ ਨਾ ਹੋਈ ਤਾਂ ਸ਼ੈੱਲਰ ਮਾਲਕ ਝੋਨਾ ਨਹੀਂ ਚੁੱਕਣਗੇ: ਸੈਣੀ

ਪੰਜਾਬ ਸ਼ੈੱਲਰ ਐਸੋਸ਼ੀਏਸ਼ਨ ਦੇ ਪ੍ਰਧਾਨ ਤਰਸੇਮ ਸਿੰਘ ਸੈਣੀ ਨੇ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਕੇਂਦਰ ਸਰਕਾਰ ਨਾਲ ਸ਼ੈੱਲਰ ਐਸੋਸ਼ੀਏਸ਼ਨ ਦੀ ਮੀਟਿੰਗ ਹੋਈ ਹੈ, ਜਿਸ ਵਿੱਚ ਬੇਸ਼ੱਕ ਉੱਚ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ, ਪਰ ਜਦੋਂ ਤੱਕ ਗੁਦਾਮਾਂ ’ਚੋਂ ਪਿਛਲੇ ਸੀਜ਼ਨ ਦਾ ਪਿੜਾਈ ਕੀਤਾ ਚੌਲ ਨਹੀਂ ਚੁੱਕਿਆ ਜਾਂਦਾ ਉਦੋਂ ਤੱਕ ਸ਼ੈੱਲਰ ਮਾਲਕ ਨਵਾਂ ਝੋਨਾ ਮੰਡੀਆਂ ’ਚੋਂ ਨਹੀਂ ਚੁੱਕਣਗੇ।

Advertisement

Advertisement