ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ ਵਿੱਚ ਚੋਣਾਂ ਤੋਂ ਬਾਅਦ ਭਾਜਪਾ ਸੱਤਾ ’ਚ ਪਰਤੀ ਤਾਂ ਮੁੱਖ ਮੰਤਰੀ ਅਹੁਦੇ ਲਈ ਦਾਅਵਾ ਪੇਸ਼ ਕਰਾਂਗਾ: ਵਿੱਜ

03:43 PM Sep 15, 2024 IST

ਚੰਡੀਗੜ੍ਹ, 15 ਸਤੰਬਰ
ਭਾਜਪਾ ਦੇ ਸੀਨੀਅਰ ਆਗੂ ਅਤੇ ਹਰਿਆਣਾ ਦੇ ਸਾਬਕਾ ਮੰਤਰੀ ਅਨਿਲ ਵਿੱਜ ਨੇ ਅੱਜ ਕਿਹਾ ਕਿ ਸੂਬੇ ਵਿੱਚ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇਕਰ ਪਾਰਟੀ ਸੱਤਾ ਵਿੱਚ ਪਰਤੀ ਹੈ ਤਾਂ ਉਹ ਮੁੱਖ ਮੰਤਰੀ ਅਹੁਦੇ ਲਈ ਦਾਅਵਾ ਪੇਸ਼ ਕਰਨਗੇ। ਛੇ ਵਾਰ ਦੇ ਵਿਧਾਇਕ ਵਿੱਜ ਦੀ ਇਸ ਟਿੱਪਣੀ ਤੋਂ ਪਹਿਲਾਂ ਹੀ ਭਾਜਪਾ ਸਪੱਸ਼ਟ ਕਰ ਚੁੱਕੀ ਹੈ ਕਿ ਜੇਕਰ ਉਹ ਸੱਤਾ ਵਿੱਚ ਪਰਤਦੀ ਹੈ ਤਾਂ ਨਾਇਬ ਸਿੰਘ ਸੈਣੀ ਹੀ ਮੁੱਖ ਮੰਤਰੀ ਰਹਿਣਗੇ। ਵਿੱਜ ਨੇ ਕਿਹਾ, ‘‘ਮੈਂ ਅੱਜ ਤੱਕ ਪਾਰਟੀ ਤੋਂ ਕਦੇ ਕੁਝ ਨਹੀਂ ਮੰਗਿਆ...ਹਰਿਆਣਾ ਦੇ ਲੋਕ ਮੈਨੂੰ ਮਿਲਣ ਲਈ ਆ ਰਹੇ ਹਨ। ਇੱਥੋਂ ਤੱਕ ਕਿ ਅੰਬਾਲਾ ਵਿੱਚ ਵੀ ਲੋਕ ਮੈਨੂੰ ਕਹਿੰਦੇ ਹਨ ਕਿ ਮੈਂ ਸਭ ਤੋਂ ਸੀਨੀਅਰ ਹਾਂ, ਪਰ ਮੈਂ ਮੁੱਖ ਮੰਤਰੀ ਨਹੀਂ ਬਣਿਆ। ਲੋਕਾਂ ਦੀ ਮੰਗ ਅਤੇ ਸੀਨੀਆਰਤਾ ਦੇ ਆਧਾਰ ’ਤੇ ਇਸ ਵਾਰ ਮੈਂ ਮੁੱਖ ਮੰਤਰੀ ਬਣਨ ਦਾ ਦਾਅਵਾ ਪੇਸ਼ ਕਰਾਂਗਾ।’’ ਅੰਬਾਲਾ ਕੈਂਟ ਤੋਂ ਵਿਧਾਇਕ ਵਿੱਜ ਨੇ ਕਿਹਾ, ‘‘ਪਾਰਟੀ ਮੈਨੂੰ ਮੁੱਖ ਮੰਤਰੀ ਬਣਾਉਂਦੇ ਜਾਂ ਨਹੀਂ, ਇਹ ਉਸ ’ਤੇ ਨਿਰਭਰ ਕਰਦਾ ਹੈ ਪਰ ਜੇਕਰ ਉਹ ਮੈਨੂੰ ਮੁੱਖ ਮੰਤਰੀ ਬਣਾਉਂਦੀ ਹੈ ਤਾਂ ਮੈਂ ਹਰਿਆਣਾ ਦੀ ਤਕਦੀਰ ਅਤੇ ਤਸਵੀਰ ਬਦਲ ਦੇਵਾਂਗਾ।’’
ਅੰਬਾਲਾ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕੀਤੀ ਗਈ ਟਿੱਪਣੀ ਬਾਰੇ ਸਪੱਸ਼ਟੀਕਰਨ ਮੰਗਣ ’ਤੇ ਬਾਅਦ ਵਿੱਚ ਵਿੱਜ ਨੇ ਫੋਨ ’ਤੇ ਗੱਲਬਾਤ ਦੌਰਨ ਕਿਹਾ, ‘‘ਮੈਂ ਪਾਰਟੀ ਦਾ ਸਭ ਤੋਂ ਸੀਨੀਅਰ ਵਿਧਾਇਕ ਹਾਂ ਅਤੇ ਛੇ ਚੋਣਾਂ ਜਿੱਤ ਚੁੱਕਾ ਹਾਂ ਅਤੇ ਸੱਤਵੀਂ ਚੋਣ ਲੜੀ ਰਿਹਾ ਹਾਂ। ਮੈਂ ਹੁਣ ਤੱਕ ਆਪਣੀ ਪਾਰਟੀ ਤੋਂ ਕਦੇ ਕੁਝ ਨਹੀਂ ਮੰਗਿਆ ਹੈ।’’ ਵਿੱਜ ਨੇ ਕਿਹਾ,  ‘‘ਪਰ ਪੂਰੇ ਹਰਿਆਣਾ ਅਤੇ ਮੇਰੇ ਆਪਣੇ ਚੋਣ ਹਲਕੇ ਦੇ ਲੋਕ ਮੈਨੂੰ ਮਿਲ ਰਹੇ ਹਨ...ਮੈਂ ਮੁੱਖ ਮੰਤਰੀ ਅਹੁਦੇ ਲਈ ਦਾਅਵਾ ਪੇਸ਼ ਕਰਾਂਗਾ। ਇਸ ’ਤੇ ਫੈਸਲਾ ਪਾਰਟੀ ਹਾਈਕਮਾਂਡ ਨੂੰ ਲੈਣਾ ਹੈ।’’ -ਪੀਟੀਆਈ

Advertisement

Advertisement