For the best experience, open
https://m.punjabitribuneonline.com
on your mobile browser.
Advertisement

ਕੇਂਦਰ ’ਚ ਜੇ ਮੁੜ ਭਾਜਪਾ ਸਰਕਾਰ ਬਣੀ ਤਾਂ ਨਤੀਜੇ ਖ਼ਤਰਨਾਕ ਹੋਣਗੇ: ਗਿੱਲ

08:39 AM May 13, 2024 IST
ਕੇਂਦਰ ’ਚ ਜੇ ਮੁੜ ਭਾਜਪਾ ਸਰਕਾਰ ਬਣੀ ਤਾਂ ਨਤੀਜੇ ਖ਼ਤਰਨਾਕ ਹੋਣਗੇ  ਗਿੱਲ
ਪਿੰਡ ਝੜੌਦੀ ਵਿੱਚ ਸੰਬੋਧਨ ਕਰਦੇ ਹੋਏ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ।
Advertisement

ਪੱਤਰ ਪ੍ਰੇਰਕ
ਮਾਛੀਵਾੜਾ, 12 ਮਈ
ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਦੇ ਹੱਕ ਵਿਚ ਅੱਜ ਹਲਕਾ ਸਮਰਾਲਾ ਤੋਂ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਬੇਟ ਖੇਤਰ ਦੇ ਕਈ ਪਿੰਡਾਂ ਵਿੱਚ ਚੋਣ ਸਭਾਵਾਂ ਕੀਤੀਆਂ। ਬਲਾਕ ਮੀਡੀਆ ਇੰਚਾਰਜ ਵਿਨੀਤ ਕੁਮਾਰ ਝੜੌਦੀ ਦੀ ਅਗਵਾਈ ਹੇਠ ਪਿੰਡ ਝੜੌਦੀ ਵਿੱਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਗਿੱਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਵੋਟਾਂ ਲਈਆਂ ਪਰ ਕੋਈ ਨਵੀਂ ਯੋਜਨਾ ਸ਼ੁਰੂ ਕਰਨ ਦੀ ਬਜਾਇ ਪਿਛਲੀ ਕਾਂਗਰਸ ਸਰਕਾਰ ਸਮੇਂ ਸ਼ੁਰੂ ਹੋਈਆਂ ਯੋਜਨਾਵਾਂ ਨੂੰ ਲਾਗੂ ਕਰ ਕੇ ਮੁਫ਼ਤ ਦੀ ਵਾਹ-ਵਾਹ ਖੱਟੀ ਜਾ ਰਹੀ ਹੈ। ਕੇਂਦਰ ਸਰਕਾਰ ’ਤੇ ਵਰ੍ਹਦਿਆਂ ਸ੍ਰੀ ਗਿੱਲ ਨੇ ਕਿਹਾ ਕਿ ਜੇ ਮੁੜ ਕੇ ਕੇਂਦਰ ਵਿਚ ਭਾਜਪਾ ਸਰਕਾਰ ਆਈ ਤਾਂ ਖ਼ਤਰਨਾਕ ਨਤੀਜੇ ਸਾਹਮਣੇ ਆਉਣਗੇ। ਇਸ ਲਈ ਦੇਸ਼ ਨੂੰ ਬਚਾਉਣ ਲਈ ਸੱਤਾ ਵਿਚ ਕਾਂਗਰਸ ਦਾ ਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦਾ ਪੈਸਾ ਕਾਰਪੋਰੇਟ ਘਰਾਣਿਆਂ ਨੂੰ ਲੁਟਾ ਰਿਹਾ ਹੈ ਜਦੋਂਕਿ ਜਨਤਾ ਗ਼ਰੀਬੀ, ਭੁੱਖਮਰੀ ਤੇ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ’ਚ ਆਉਂਦੇ ਹੀ ਕਾਂਗਰਸ ਸਰਕਾਰ ਲੋਕ ਹਿੱਤਾਂ ਲਈ ਵੱਡੇ ਫ਼ੈਸਲੇ ਲਵੇਗੀ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜੇ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਨੂੰ ਜਿਤਾਇਆ ਜਾਵੇ।
ਇਸ ਮੌਕੇ ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਸੁਰਿੰਦਰ ਕੁਮਾਰ ਸ਼ਿੰਦੀ, ਸ਼ਮੀ ਪਹਿਲਵਾਨ, ਪਰਮਜੀਤ ਸਿੰਘ ਪੰਮੀ (ਸਾਰੇ ਸਾਬਕਾ ਕੌਂਸਲਰ), ਦਿਹਾਤੀ ਪ੍ਰਧਾਨ ਜਸਪ੍ਰੀਤ ਸਿੰਘ ਮਾਜਰਾ, ਸਰਪੰਚ ਜਗਦੇਵ ਸਿੰਘ ਸੈਂਸੋਵਾਲ, ਕਿਰਪਾਲ ਸਿੰਘ ਬੁੱਲੇਵਾਲ, ਬਿੱਕਰ ਇਟਲੀ ਆਦਿ ਵੀ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×