ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਧਰਮ ਪਰਿਵਰਤਨ ਜਾਰੀ ਰਿਹਾ ਤਾਂ ਦੇਸ਼ ਦੀ ਬਹੁਗਿਣਤੀ ਹੋ ਜਾਵੇਗੀ ਘੱਟਗਿਣਤੀ: ਅਲਾਹਾਬਾਦ ਹਾਈ ਕੋਰਟ

06:33 AM Jul 03, 2024 IST

ਪ੍ਰਯਾਗਰਾਜ (ਯੂਪੀ), 2 ਜੁਲਾਈ
ਅਲਾਹਾਬਾਦ ਹਾਈ ਕੋਰਟ ਨੇ ਅੱਜ ਕਿਹਾ ਕਿ ਧਾਰਮਿਕ ਇਕੱਠਾਂ ਵਿੱਚ ਧਰਮ ਪਰਿਵਰਤਨ ਨੂੰ ਫੌਰੀ ਰੋਕਿਆ ਜਾਣਾ ਚਾਹੀਦਾ ਹੈ, ਨਹੀਂ ਤਾਂ ਦੇਸ਼ ਦੀ ਬਹੁਗਿਣਤੀ ਆਬਾਦੀ ਇੱਕ ਦਿਨ ਘੱਟਗਿਣਤੀ ਬਣ ਕੇ ਰਹਿ ਜਾਵੇਗੀ। ਜਸਟਿਸ ਰੋਹਿਤ ਰੰਜਨ ਅਗਰਵਾਲ ਨੇ ਕੈਲਾਸ਼ ਨਾਮਕ ਵਿਅਕਤੀ ਦੀ ਜ਼ਮਾਨਤ ਅਰਜ਼ੀ ਰੱਦ ਕਰਦਿਆਂ ਇਹ ਟਿੱਪਣੀ ਕੀਤੀ। ਕੈਲਾਸ਼ ’ਤੇ ਦੋਸ਼ ਹੈ ਕਿ ਉਹ ਇੱਥੋਂ ਦੇ ਇੱਕ ਪਿੰਡ ਦੇ ਕਈ ਲੋਕਾਂ ਦਾ ਧਰਮ ਪਰਿਵਰਤਨ ਕਰਵਾਉਣ ਦੇ ਮਾਮਲੇ ਵਿੱਚ ਸ਼ਾਮਲ ਸੀ। ਅਦਾਲਤ ਨੇ ਕਿਹਾ, ‘‘ਪ੍ਰਚਾਰ’ ਸ਼ਬਦ ਦਾ ਅਰਥ ਫੈਲਾਉਣਾ ਹੈ, ਪਰ ਇਸ ਦਾ ਮਤਲਬ ਕਿਸੇ ਵਿਅਕਤੀ ਨੂੰ ਉਸ ਦੇ ਧਰਮ ਤੋਂ ਕਿਸੇ ਹੋਰ ਧਰਮ ਵਿੱਚ ਪਰਿਵਰਤਨ ਕਰਵਾਉਣਾ ਨਹੀਂ ਹੈ।’’
ਉਨ੍ਹਾਂ ਕਿਹਾ, ‘‘ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਵੱਲੋਂ ਬਿਨੈਕਾਰ ਖ਼ਿਲਾਫ਼ ਗੰਭੀਰ ਦੋਸ਼ ਲਾਏ ਗਏ ਹਨ ਕਿ ਉਸ ਦੇ ਭਰਾ ਨੂੰ ਕਈ ਹੋਰਾਂ ਨਾਲ ਉਨ੍ਹਾਂ ਦੇ ਪਿੰਡ ਤੋਂ ਨਵੀਂ ਦਿੱਲੀ ਵਿੱਚ ਇੱਕ ਧਾਰਮਿਕ ਇਕੱਠ ਵਿੱਚ ਲਿਜਾਇਆ ਗਿਆ ਅਤੇ ਉਸ ਦਾ ਭਰਾ ਈਸਾਈ ਬਣ ਗਿਆ। ਸ਼ਿਕਾਇਤਕਰਤਾ ਦਾ ਭਰਾ ਕਦੇ (ਆਪਣੇ ਧਰਮ ਵਿੱਚ) ਵਾਪਸ ਨਹੀਂ ਪਰਤਿਆ।’’ -ਪੀਟੀਆਈ

Advertisement

Advertisement
Advertisement