ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਹੁਲ ਗਾਂਧੀ ਪਰਮਾਣੂ ਬੰਬ ਤੋਂ ਡਰਨਾ ਚਾਹੁੰਦੇ ਹਨ ਤਾਂ ਡਰਨ, ਅਸੀਂ ਮਕਬੂਜ਼ਾ ਕਸ਼ਮੀਰ ਵਾਪਸ ਲੈ ਕੇ ਰਹਾਂਗੇ: ਸ਼ਾਹ

01:50 PM May 12, 2024 IST
ਵਾਰਾਨਸੀ ’ਚ ਮੀਡੀਆ ਸੈਂਟਰ ਦੇ ਉਦਘਾਟਨ ਮਗਰੋਂ ਗੱਲਬਾਤ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ। ਫੋਟੋ: ਪੀਟੀਆਈ

ਵਾਰਾਨਸੀ, 12 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਪਰਮਾਣੂ ਬੰਬ ਤੋਂ ਡਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਡਰਨਾ ਚਾਹੀਦਾ ਹੈ, ਪਰ ਭਾਜਪਾ ਡਰਨ ਵਾਲੀ ਨਹੀਂ ਹੈ। ਉਨ੍ਹਾਂ ਕਿਹਾ, ‘‘ਅਸੀਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਵਾਪਸ ਲੈ ਕੇ ਰਹਾਂਗੇ।’’ ਸ੍ਰੀ ਸ਼ਾਹ ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਪਹਿਲੀ ਹੈਟ੍ਰਿਕ- ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣਾ ਹੈ ਤੇ ਦੂਜੀ ਹੈਟ੍ਰਿਕ ਉੱਤਰ ਪ੍ਰਦੇਸ਼ ਵਿਖ ਸਮਾਜਵਾਦੀ ਪਾਰਟੀ, ਬਸਪਾ ਤੇ ਕਾਂਗਰਸ ਦਾ ਸੁਪੜਾ ਸਾਫ਼ ਕਰਨਾ ਹੈ।’’ ਇਸ ਦੌਰਾਨ ਸ਼ਾਹ ਨੇ ਵਾਰਾਨਸੀ ਵਿਚ ਅੱਜ ਭਾਜਪਾ ਦੇ ਮੀਡੀਆ ਸੈਂਟਰ ਦਾ ਵੀ ਉਦਘਾਟਨ ਕੀਤਾ। -ਪੀਟੀਆਈ

Advertisement

Advertisement