For the best experience, open
https://m.punjabitribuneonline.com
on your mobile browser.
Advertisement

ਲੋੜ ਪਈ ਤਾਂ ਪ੍ਰਧਾਨ ਮੰਤਰੀ ਦਾ ਘਰ ਘੇਰਾਂਗੇ: ਗਹਿਲੋਤ

09:13 PM Jul 25, 2020 IST
ਲੋੜ ਪਈ ਤਾਂ ਪ੍ਰਧਾਨ ਮੰਤਰੀ ਦਾ ਘਰ ਘੇਰਾਂਗੇ  ਗਹਿਲੋਤ
Advertisement

ਜੈਪੁਰ, 25 ਜੁਲਾਈ

Advertisement

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਿਹਾ ਕਿ ਜੇਕਰ ਲੋੜ ਪਈ ਤਾਂ ਸੂਬੇ ਦਾ ਸਿਆਸੀ ਸੰਕਟ ਹੱਲ ਕਰਨ ਲਈ ਕਾਂਗਰਸੀ ਵਿਧਾਇਕਾਂ ਵਲੋਂ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਪਾਰਟੀ ਸੂਤਰਾਂ ਅਨੁਸਾਰ ਸ੍ਰੀ ਗਹਿਲੋਤ ਨੇ ਇਹ ਗੱਲ ਕਾਂਗਰਸੀ ਵਿਧਾਇਕਾਂ ਦੀ ਹੋਟਲ, ਜਿੱਥੇ ਵਫ਼ਾਦਾਰ ਵਿਧਾਇਕਾਂ ਨੂੰ ਠਹਿਰਾਇਆ ਗਿਆ ਹੈ, ਵਿੱਚ ਰੱਖੀ ਬੈਠਕ ਮੌਕੇ ਕਹੀ। ਉਨ੍ਹਾਂ ਵਿਧਾਇਕਾਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇੱਥੇ ਲੰਬਾ ਸਮਾਂ ਰਹਿਣਾ ਪੈ ਸਕਦਾ ਹੈ। ਇੱਕ ਪਾਰਟੀ ਆਗੂ ਨੇ ਦੱਸਿਆ, ‘‘ਮੁੱਖ ਮੰਤਰੀ ਨੇ ਸਾਨੂੰ ਹੋਟਲ ਵਿੱਚ ਲੰਬਾ ਸਮਾਂ ਠਹਿਰਨ ਲਈ ਤਿਆਰ ਰਹਿਣ ਲਈ ਆਖਿਆ ਹੈ। ਉਨ੍ਹਾਂ ਕਿਹਾ, ਜੇਕਰ ਲੋੜ ਪਈ ਤਾਂ ਅਸੀਂ ਰਾਸ਼ਟਰਪਤੀ ਨੂੰ ਮਿਲਾਂਗੇ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਵੀ ਦੇਵਾਂਗੇ।’’ ਦੱਸਣਯੋਗ ਹੈ ਕਿ ਬੀਤੇ ਦਨਿ ਰਾਜ ਭਵਨ ਦੇ ਮੈਦਾਨ ਵਿੱਚ ਕਾਂਗਰਸੀ ਵਿਧਾਇਕ ਕਈ ਘੰਟੇ ਚੌਕੜੀ ਮਾਰ ਕੇ ਬੈਠੇ ਰਹੇ ਸਨ। ਉਹ ਰਾਜਪਾਲ ਕਲਰਾਜ ਮਿਸ਼ਰਾ ਤੋਂ ਵਿਧਾਨ ਸਭਾ ਦਾ ਸੈਸ਼ਨ ਸੱਦੇ ਜਾਣ ਦੀ ਮੰਗ ਕਰ ਰਹੇ ਸਨ ਤਾਂ ਜੋ ਉਹ ਬਹੁਮਤ ਸਾਬਤ ਕਰ ਸਕਣ। ਗਹਿਲੋਤ ਨੇ ਦੋਸ਼ ਲਾਏ ਸਨ ਕਿ ਰਾਜਪਾਲ ‘ਉਪਰੋਂ ਪੈ ਰਹੇ ਦਬਾਅ ਹੇਠ’ ਹਨ, ਜਿਸ ਕਰਕੇ ਸੈਸ਼ਨ ਨਹੀਂ ਸੱਦਿਆ ਜਾ ਰਿਹਾ। ਉਨ੍ਹਾਂ ਸੂਬੇ ਵਿੱਚ ਸਿਆਸੀ ਖਿਚੋਤਾਣ ’ਚ ਕੇਂਦਰ ਦੀ ਭਾਜਪਾ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਲਾਏ ਸਨ।

ਚਿਦੰਬਰਮ ਨੇ ਰਾਜਸਥਾਨ ਹਾਈ ਕੋਰਟ ਦੇ ਫ਼ੈਸਲੇ ਸਬੰਧੀ ਸਿਖਰਲੀ ਅਦਾਲਤ ਦੇ ਫ਼ੈਸਲੇ ਦਾ ਹਵਾਲਾ ਦਿੱਤਾ

ਨਵੀਂ ਦਿੱਲੀ: ਰਾਜਸਥਾਨ ਹਾਈ ਕੋਰਟ ਵਲੋਂ ਬੀਤੇ ਦਨਿ 19 ਬਾਗੀ ਵਿਧਾਇਕਾਂ ਦੇ ਅਯੋਗਤਾ ਨੋਟਿਸਾਂ ’ਤੇ ਸਟੇਟਸ ਕੋ ਦਾ ਆਦੇਸ਼ ਦਿੱਤੇ ਜਾਣ ਮਗਰੋਂ ਅੱਜ ਕਾਂਗਰਸ ਆਗੂ ਪੀ. ਚਿਦੰਬਰਮ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ 1992 ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸਪੀਕਰ/ਚੇਅਰਮੈਨ ਵਲੋਂ ਫ਼ੈਸਲਾ ਲਏ ਜਾਣ ਤੋਂ ਪਹਿਲਾਂ ਦੇ ਕਿਸੇ ਵੀ ਪੜਾਅ ਨੂੰ ਜੁਡੀਸ਼ਲ ਰੀਵਿਊ ਪਟੀਸ਼ਨ ਕਵਰ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਸਿਖਰਲੀ ਅਦਾਲਤ ਦੇ ਪੰਜ ਜੱਜਾਂ ਦਾ ਫ਼ੈਸਲਾ ਸਾਰੀਆਂ ਅਦਾਲਤਾਂ ਮੰਨਣ ਲਈ ਪਾਬੰਦ ਸਨ।

ਰਾਜਪਾਲ ਨੂੰ ਮਿਲਿਆ ਭਾਜਪਾ ਦਾ ਵਫ਼ਦ

ਜੈਪੁਰ: ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਦੀ ਅਗਵਾਈ ਵਿੱਚ ਪਾਰਟੀ ਦਾ 15 ਮੈਂਬਰੀ ਵਫ਼ਦ ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨੂੰ ਮਿਲਿਆ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸੱਤਾਧਿਰ ਕਾਂਗਰਸ ’ਤੇ ਸੂਬੇ ਵਿੱਚ ‘ਅਰਾਜਕਤਾ ਦਾ ਮਾਹੌਲ’ ਪੈਦਾ ਕਰਨ ਦੇ ਦੋਸ਼ ਲਾਏ। ਕਾਂਗਰਸੀ ਵਿਧਾਇਕਾਂ ਵਲੋਂ ਬੀਤੇ ਦਨਿ ਰਾਜ ਭਵਨ ’ਚ ਦਿੱਤੇ ਧਰਨੇ ਬਾਰੇ ਭਾਜਪਾ ਨੇ ਕਿਹਾ ਕਿ ਇਹ ਰਾਜਪਾਲ ਦੇ ਦਫ਼ਤਰ ਨੂੰ ‘ਖ਼ੌਫ਼ਜ਼ਦਾ’ ਕਰਨ ਦੀ ਕੋਸ਼ਿਸ਼ ਸੀ। ਰਾਜਸਥਾਨ ਵਿਰੋਧੀ ਧਿਰ ਦੇ ਆਗੂ ਗੁਲਾਬ ਚੰਦ ਕਟਾਰੀਆਂ ਨੇ ਗਹਿਲੋਤ ਦੇ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਰਾਜਪਾਲ ਨੂੰ ਸੂਬੇ ਵਿੱਚ ਕਰੋਨਾਵਾਇਰਸ ਦਾ ਫੈਲਾਅ ਰੋਕੇ ਜਾਣ ਦੀ ਲੋੜ ਸਬੰਧੀ ਯਾਦ ਪੱਤਰ ਦਿੱਤਾ ਗਿਆ।

Advertisement
Tags :
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×