ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਡਾ ਸਾਥ ਲਿਆ ਹੁੰਦਾ ਤਾਂ ਕਿਸਾਨ ਮੋਰਚਾ ਅੱਜ ਸ਼ੰਭੂ ਦੀ ਬਜਾਏ ਦਿੱਲੀ ਲੱਗਾ ਹੁੰਦਾ: ਚੜੂਨੀ

08:30 AM Jun 28, 2024 IST

ਪੱਤਰ ਪ੍ਰੇਰਕ
ਪਟਿਆਲਾ, 27 ਜੂਨ
ਸ਼ੰਭੂ ਬਾਰਡਰ ’ਤੇ ਮੋਰਚੇ ’ਚ ਬੈਠੇ ਕਿਸਾਨਾਂ ਦੀਆਂ ਮੁਸ਼ਕਲਾਂ ਨੇ ਹਰਿਆਣਾ ਦੇ ਕਿਸਾਨਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ। ਅੱਜ ਹਰਿਆਣਾ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ, ‘‘ਜੇ ਸਾਡੇ ਵੱਲੋਂ ਮੋਰਚੇ ਵਿੱਚ ਸ਼ਾਮਲ ਹੋਣ ਦੀ ਕੀਤੀ ਪੇਸ਼ਕਸ਼ ਨੂੰ ਸ਼ੰਭੂ ਬਾਰਡਰ ’ਤੇ ਬੈਠੇ ਕਿਸਾਨ ਆਗੂਆਂ ਨੇ ਸਵੀਕਾਰ ਕਰ ਲਿਆ ਹੁੰਦਾ ਤਾਂ ਅੱਜ ਰਸਤਾ ਖੁੱਲ੍ਹ ਜਾਣਾ ਸੀ ਤੇ ਦਿੱਲੀ ਬਾਰਡਰ ’ਤੇ ਮੋਰਚੇ ਲੱਗ ਜਾਣੇ ਸੀ ਪਰ ਇਨ੍ਹਾਂ ਨੇ ਸਾਡੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ, ਜਿਸ ਤੋਂ ਲੱਗਦਾ ਸੀ ਕਿ ਇਹ ਇਕੱਲੇ ਹੀ ਸਥਾਪਤ ਹੋਣ ਲਈ ਕੰਮ ਕਰ ਰਹੇ ਹਨ। ਜਦ ਕਿ ਸਮੂਹਿਕ ਤੌਰ ’ਤੇ ਲੜੇ ਸੰਘਰਸ਼ ਹੀ ਜਿੱਤਾਂ ਹਾਸਲ ਕਰਦੇ ਹਨ।’’
ਉਨ੍ਹਾਂ ਕਿਹਾ ਕਿ ਸਥਾਨਕ ਵਾਸੀਆਂ ਨਾਲ ਟਕਰਾਅ ਵਾਲੀ ਸਥਿਤੀ ਪੈਦਾ ਨਾ ਕਰ ਕੇ ਕਿਸਾਨਾਂ ਨੂੰ ਸ਼ੰਭੂ ਬਾਰਡਰ ’ਤੇ ਇਕ ਪਾਸੇ ਵਾਲਾ ਰਸਤਾ ਖੋਲ੍ਹਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਜਾਣ ਲਈ ਸਿਰਫ਼ ਸ਼ੰਭੂ ਹੀ ਨਹੀਂ ਹੈ ਹੋਰ ਵੀ ਬਹੁਤ ਸਾਰੇ ਰਸਤੇ ਹਨ। ਉਨ੍ਹਾਂ ਕਿਹਾ ਹੈ ਕਿ ਇਸ ਮੋਰਚੇ ਦੀ ਅਗਵਾਈ ਕਰ ਰਹੇ ਜਗਜੀਤ ਸਿੰਘ ਡੱਲੇਵਾਲ ਤੇ ਸਰਵਨ ਸਿੰਘ ਪੰਧੇਰ ਨੂੰ ਕੋਈ ਵੀ ਪੱਖ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸ੍ਰੀ ਚੜੂਨੀ ਨੇ ਦਾਅਵਾ ਕੀਤਾ, ‘‘ਅਸੀਂ ਬਲਬੀਰ ਸਿੰਘ ਰਾਜੇਵਾਲ ਨਾਲ ਵੀ ਸਹਿਮਤੀ ਬਣਾ ਲਈ ਸੀ ਪਰ ਇਹ ਸਾਨੂੰ ਕਹਿਣ ਲੱਗੇ ਕਿ ਤੁਸੀਂ ਰਾਜਨੀਤੀ ਕਰਨੀ ਛੱਡ ਦਿਓ ਤਾਂ ਤੁਹਾਡਾ ਸਮਰਥਨ ਲੈ ਲਵਾਂਗੇ।’’ ਉਨ੍ਹਾਂ ਕਿਹਾ ਕਿ ਰਾਜਨੀਤੀ ਕਰਨਾ ਕੋਈ ਪਾਪ ਨਹੀਂ ਹੈ ਸਗੋਂ ਸਾਰਾ ਭਾਰਤ ਰਾਜਨੀਤੀ ਦੇ ਸਿਰ ’ਤੇ ਹੀ ਚੱਲ ਰਿਹਾ ਹੈ।

Advertisement

Advertisement
Advertisement