ਜੇ ਭਾਰਤ ਟੀਮ ਨਹੀਂ ਭੇਜਦਾ ਤਾਂ ਪਾਕਿ ਲਈ ਵੀ ਗੁਆਂਢੀ ਮੁਲਕ ’ਚ ਖੇਡਣਾ ਅਸੰਭਵ: ਨਕਵੀ
06:48 AM Nov 29, 2024 IST
ਲਾਹੌਰ: ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਮੌਹਸਿਨ ਨਕਵੀ ਨੇ ਭਾਰਤ ਵੱਲੋਂ ਆਪਣੀ ਕ੍ਰਿਕਟ ਟੀਮ ਨੂੰ ਗੁਆਂਢੀ ’ਚ ਮੁਲਕ ਖੇਡਣ ਲਈ ਭੇਜਣ ਤੋਂ ਲਗਾਤਾਰ ਇਨਕਾਰ ਕਰਨ ਨੂੰ ‘ਨਾਬਰਾਬਰੀ ਵਾਲੀ ਸਥਿਤੀ’ ਕਰਾਰ ਦਿੰਦਿਆਂ ਅੱਜ ਸਪੱਸ਼ਟ ਤੌਰ ’ਤੇ ਆਖਿਆ ਕਿ ਭਵਿੱਖੀ ਟੂਰਨਾਮੈਂਟਾਂ ਲਈ ਪਾਕਿਸਤਾਨੀ ਟੀਮ ਦੀ ਵੀ ਭਾਰਤ ਜਾਣ ਦੀ ਸੰਭਾਵਨਾ ਨਹੀਂ ਹੈ। ਪਾਕਿਸਤਾਨ ’ਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਦੇ ਭਵਿੱਖ ਬਾਰੇ ਬੇਯਕੀਨੀ ਬਣੀ ਹੋਈ ਹੈ ਕਿਉਂਕਿ ਭਾਰਤ ਨੇ ਆਪਣੀ ਟੀਮ ਨੂੰ ਪਾਕਿਸਤਾਨ ਭੇਜਣ ਤੋਂ ਅਸਮਰੱਥਾ ਜਤਾਈ ਤੇ ਆਲਮੀ ਸੰਸਥਾ ਨੇ ਇਸ ਬਾਰੇ ਆਖਰੀ ਫ਼ੈਸਲਾ ਲੈਣ ਲਈ ਭਲਕੇ ਸ਼ੁੱਕਰਵਾਰ ਨੂੰ ਆਪਣੇ ਕਾਰਜਕਾਰੀ ਬੋਰਡ ਮੈਂਬਰਾਂ ਦੀ ਵਰਚੁਅਲ ਮੀਟਿੰਗ ਸੱਦੀ ਹੈ। ਨਕਵੀ ਨੇ ਲੰਘੀ ਰਾਤ ਗੱਦਾਫੀ ਸਟੇਡੀਅਮ ’ਚ ਉਸਾਰੀ ਕੰਮਾਂ ਦੇ ਨਿਰੀਖਣ ਮਗਰੋਂ ਕਿਹਾ, ‘‘ਇਹ ਸੰਭਵ ਨਹੀਂ ਹੈ ਕਿ ਪਾਕਿਸਤਾਨ ਭਾਰਤ ’ਚ ਜਾ ਕੇ ਸਾਰੇ ਟੂਰਨਾਮੈਂਟ ਖੇਡਦਾ ਰਹੇ। ਅਸੀਂ ਅਜਿਹੀ ਨਾਬਰਾਬਰੀ ਵਾਲੀ ਸਥਿਤੀ ਨਹੀਂ ਬਣਨ ਦੇ ਸਕਦੇ।’’ -ਪੀਟੀਆਈ
Advertisement
Advertisement