ਜੇ ਰਾਸ਼ਟਰਪਤੀ ਬਣਿਆ ਤਾਂ ਪਰਵਾਸੀਆਂ ਨੂੰ ਮੁਲਕ ’ਚੋਂ ਬਾਹਰ ਕੱਢਾਂਗਾ: ਟਰੰਪ
09:12 AM Sep 27, 2024 IST
Advertisement
ਵਾਸ਼ਿੰਗਟਨ, 26 ਸਤੰਬਰ
ਰਿਪਬਲਿਕਨ ਆਗੂ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੇ ਉਹ ਮੁੜ ਤੋਂ ਰਾਸ਼ਟਰਪਤੀ ਬਣੇ ਤਾਂ ਬਾਇਡਨ ਪ੍ਰਸ਼ਾਸਨ ਦੇ ਦੋ ਪ੍ਰੋਗਰਾਮਾਂ ਤਹਿਤ ਮੁਲਕ ’ਚ ਦਾਖ਼ਲ ਹੋਣ ਵਾਲੇ ਲੱਖਾਂ ਪਰਵਾਸੀਆਂ ਨੂੰ ਉਹ ਬਾਹਰ ਦਾ ਰਾਹ ਦਿਖਾ ਦੇਣਗੇ। ‘ਫੌਕਸ ਨਿਊਜ਼’ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਬਾਇਡਨ ਸਰਕਾਰ ਦੇ ਦੋ ਇਮੀਗਰੇਸ਼ਨ ਪ੍ਰੋਗਰਾਮਾਂ ਦੀ ਨਿਖੇਧੀ ਕਰਦਿਆ ਕਿਹਾ ਕਿ ਪਰਵਾਸੀ ਅਮਰੀਕਾ ਛੱਡਣ ਲਈ ਤਿਆਰ ਰਹਿਣ। ਟਰੰਪ ਨੇ ਪਹਿਲਾਂ ਹੀ ਪਰਵਾਸੀਆਂ ਨੂੰ ਮੁਲਕ ’ਚੋਂ ਬਾਹਰ ਕੱਢਣ ਦਾ ਐਲਾਨ ਕੀਤਾ ਹੋਇਆ ਹੈ। ਰਿਪਬਲਿਕਨ ਆਗੂਆਂ ਦਾ ਮੰਨਣਾ ਹੈ ਕਿ ਦੋਵੇਂ ਪ੍ਰੋਗਰਾਮ ਅਜਿਹੇ ਲੋਕਾਂ ਨੂੰ ਵੀ ਅਮਰੀਕਾ ’ਚ ਆਉਣ ਦੇ ਰਹੇ ਹਨ ਜਿਨ੍ਹਾਂ ਦਾ ਦਾਖ਼ਲਾ ਅਸੰਭਵ ਸੀ। -ਏਪੀ
Advertisement
Advertisement
Advertisement