For the best experience, open
https://m.punjabitribuneonline.com
on your mobile browser.
Advertisement

ਜੇ ਭਾਜਪਾ ਜਿੱਤੀ ਤਾਂ ਖੇਤੀ ਕਾਨੂੰਨ ਲਾਗੂ ਕਰੇਗੀ: ਅੰਮ੍ਰਿਤਾ

11:45 AM May 01, 2024 IST
ਜੇ ਭਾਜਪਾ ਜਿੱਤੀ ਤਾਂ ਖੇਤੀ ਕਾਨੂੰਨ ਲਾਗੂ ਕਰੇਗੀ  ਅੰਮ੍ਰਿਤਾ
ਨਥਾਣਾ ਵਿਚ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਅੰਮ੍ਰਿਤਾ ਵੜਿੰਗ।
Advertisement

ਭਗਵਾਨ ਦਾਸ ਗਰਗ
ਨਥਾਣਾ, 30 ਅਪਰੈਲ
ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰੰਘ ਸਿੱਧੂ ਵੱਲੋਂ ਇਥੇ ਇੱਕ ਪੈਲੇਸ ਵਿੱਚ ਮੀਟਿੰਗ ਕਰਕੇ ਨਾਰਾਜ਼ ਚੱਲੇ ਆ ਰਹੇ ਵਰਕਰਾਂ ਨੂੰ ਨਾਲ ਤੋਰਨ ਦਾ ਉਪਰਾਲਾ ਅਤੇ ਵਰਕਰਾਂ ਦੇ ਦੁੱਖ-ਸੁੱਖ ’ਚ ਨਾਲ ਖੜ੍ਹਨ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਹਰ ਪਿੰਡ ਵਿੱਚ ਵਰਕਰਾਂ ਦੀਆਂ ਟੀਮਾਂ ਬਣਾ ਕੇ ਚੋਣ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਜੇਕਰ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਮੁੜ ਸਥਾਪਤ ਹੁੰਦੀ ਹੈ ਤਾਂ ਠੰਢੇ ਬਸਤੇ ’ਚ ਪਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਲਾਗੂ ਕਰੇਗੀ ਇਸ ਲਈ ਭਾਜਪਾ ਅਤੇ ਅਕਾਲੀ ਦਲ ਨੂੰ ਹਰਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਚੋਣ ਜਿੱਤਣ ਉਪਰੰਤ ਭਾਜਪਾ ਨੂੰ ਹੀ ਸਮਰਥਨ ਦੇਣਾ ਹੈ। ਸ੍ਰੀਮਤੀ ਵੜਿੰਗ ਨੇ ਕਿਹਾ ਕਿ ਹੁਣ ਕੁਝ ਰਾਜਨੀਤਕ ਪਾਰਟੀਆਂ ਅਤੇ ਲੋਕਾਂ ਨੂੰ ਖ਼ਦਸ਼ਾ ਹੈ ਕਿ ਭਾਜਪਾ ਦੇ ਜਿੱਤਣ ਉਪਰੰਤ ਦੇਸ਼ ਦੀ ਚੋਣ ਪ੍ਰਣਾਲੀ ਦਾ ਸਿਸਟਮ ਖ਼ਤਮ ਕਰ ਦਿੱਤਾ ਜਾਵੇਗਾ। ਭਾਜਪਾ ਦੇ ਜਿੱਤਣ ਨਾਲ ਇਹ ਖ਼ਦਸ਼ਾ ਸੱਚਾਈ ’ਚ ਬਦਲ ਜਾਵੇਗਾ। ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਕੇਂਦਰ ’ਚ ਕਾਂਗਰਸ ਸਰਕਾਰ ਬਣਨ ਉਪਰੰਤ ਖੇਤੀ ਜਿਣਸਾਂ ਤੇ ਐੱਮਐੱਸਪੀ ਲਾਗੂ ਕੀਤੀ ਜਾਵੇਗੀ ਅਤੇ ਹਰ ਸਾਲ ਤੀਹ ਲੱਖ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਕਰੜੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਰਾਜ ਦੌਰਾਨ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਹਨ ਜਿਨ੍ਹਾਂ ਬਦਲੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਤਾਂ ਦੂਰ ਦੀ ਗੱਲ ਬਲਕਿ ਸਰਕਾਰ ਨੇ ਪੀੜਤਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ। ਇਸ ਮੌਕੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਐਡਵੋਕੇਟ ਜਸਵਿੰਦਰ ਸਿੰਘ ਜੱਸ ਬੱਜੋਆਣਾ, ਨਰਿੰਦਰ ਸਿੰਘ ਭਲੇਰੀਆ, ਧਰਮ ਸਿੰਘ ਮਾਨ ਅਤੇ ਲੱਖਾ ਸਿੰਘ ਹਾਜ਼ਰ ਸਨ।

Advertisement

Advertisement
Author Image

Advertisement
Advertisement
×