For the best experience, open
https://m.punjabitribuneonline.com
on your mobile browser.
Advertisement

ਜੇ ਭਾਜਪਾ ਸੱਤਾ ’ਚ ਆਈ ਤਾਂ ਰਾਖਵਾਂਕਰਨ ਖ਼ਤਮ ਕਰੇਗੀ: ਬਲਵਿੰਦਰ ਕੁਮਾਰ

12:02 PM May 01, 2024 IST
ਜੇ ਭਾਜਪਾ ਸੱਤਾ ’ਚ ਆਈ ਤਾਂ ਰਾਖਵਾਂਕਰਨ ਖ਼ਤਮ ਕਰੇਗੀ  ਬਲਵਿੰਦਰ ਕੁਮਾਰ
Advertisement

ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਅਪਰੈਲ
ਬਸਪਾ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਐਡਵੋਕੇਟ ਬਲਵਿੰਦਰ ਕੁਮਾਰ ਨੇ ਨਕੋਦਰ ਵਿਧਾਨ ਸਭਾ ਹਲਕੇ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ। ਪਿੰਡ ਬਾਠਾਂ ’ਚ ਬਸਪਾ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਸਪਾ ਤੋਂ ਬਿਨਾਂ ਕੋਈ ਪਾਰਟੀ ਨੀਤੀਆਂ ’ਤੇ ਨਹੀਂ ਲੜ ਰਹੀ ਸਗੋਂ ਅਮੀਰ ਉਮੀਦਵਾਰਾਂ ਦੇ ਸਿਰ ’ਤੇ ਦਾਅ ਖੇਡਿਆ ਜਾ ਰਿਹਾ ਹੈ। ਉਨ੍ਹਾਂ ਕਾਂਗਰਸ ਦੇ ਉਮੀਦਵਾਰ ਦਾ ਨਾਂਅ ਲਏ ਬਿਨਾਂ ਕਿਹਾ ਕਿ ਜੇ ਬੱਕਰੀਆਂ ਚੋਣਾ ਹੀ ਕੰਮ ਹੈ ਤੇ ਪਿੰਡਾਂ ਵਿੱਚ ਬੈਠ ਕੇ ਤਾਸ਼ ਖੇਡਣੀ ਵੱਡੀ ਪ੍ਰਾਪਤੀ ਹੈ ਤਾਂ ਲੋਕ ਆਪਣੇ ਬੱਚਿਆਂ ਨੂੰ ਅਜਿਹੀ ਸੇਧ ਦੇਣ ਵਾਲੇ ਲੀਡਰਾਂ ਤੋਂ ਬਚਾਅ ਕੇ ਰੱਖਣ।
ਬਸਪਾ ਉਮੀਦਵਾਰ ਨੇ ਕਿਹਾ ਕਿ ਭਾਜਪਾ ਉਮੀਦਵਾਰ ਸ਼ਰ੍ਹੇਆਮ ਬਾਬਾ ਸਾਹਿਬ ਭੀਮ ਰਾਓ ਦਾ ਸੰਵਿਧਾਨ ਬਦਲਣ ਦੀਆਂ ਚੁਣੌਤੀਆਂ ਦੇ ਰਹੇ ਹਨ। ਇਸੇ ਲਈ ਉਨ੍ਹਾਂ ਦਾ ਨਾਅਰਾ 400 ਪਾਰ ਦਾ ਹੈ। ਭਾਜਪਾ ਰਾਖਵਾਂਕਰਨ ਖ਼ਤਮ ਕਰਨ ਦੀਆਂ ਚਾਲਾਂ ਚੱਲ ਰਹੀ ਹੈ। ਐਡਵੋਕੇਟ ਬਲਵਿੰਦਰ ਨੇ ਕਿਹਾ ਕਿ ਭਾਜਪਾ ਨੂੰ ਕੇਂਦਰ ਵਿੱਚ ਅਜਿਹਾ ਕੁਝ ਵੀ ਕਰਨ ਨਹੀਂ ਦੇਵਾਂਗੇ। ਲੋਕਾਂ ਨੇ ਬਸਪਾ ਉਮੀਦਵਾਰ ਦੇ ਹਾਰ ਪਾ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਲੋਕਾਂ ਨੇ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਜਲੰਧਰ ਲੋਕ ਸਭਾ ਸੀਟ ਤੋਂ ਜਿਤਾਉਣ ਦਾ ਸੰਕਲਪ ਲਿਆ।
ਬਲਵਿੰਦਰ ਕੁਮਾਰ ਨੇ ਕਿਹਾ ਕਿ ਸੱਤਾ ’ਚ ਰਹੀਆਂ ਪਾਰਟੀਆਂ ਨੇ ਲੋਕਾਂ ਨਾਲ ਰਿਸ਼ਤਾ ਸਿਰਫ਼ ਵੋਟਾਂ ਤੱਕ ਹੀ ਸੀਮਤ ਰੱਖਿਆ। ਇਨ੍ਹਾਂ ਨੇ ਕਦੇ ਵੀ ਲੋਕਾਂ ਨੂੰ ਚੰਗਾ ਪ੍ਰਬੰਧ ਦੇਣ ਪ੍ਰਤੀ ਗੰਭੀਰਤਾ ਨਹੀਂ ਦਿਖਾਈ।

Advertisement

Advertisement
Author Image

Advertisement
Advertisement
×