IES Exam:ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਰੀਤਿਕਾ ਗੁਪਤਾ ਦਾ ਆਈਈਐੱਸ ਪ੍ਰੀਖਿਆ ਵਿੱਚ ਆਲ ਇੰਡੀਆ ਚੌਥਾ ਰੈਂਕ
02:55 PM Dec 18, 2024 IST
ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਦਸੰਬਰ
ਪੰਜਾਬੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿਭਾਗ ਦੀ ਖੋਜਾਰਥੀ ਰੀਤਿਕਾ ਗੁਪਤਾ ਨੇ ਯੂ.ਪੀ.ਐੱਸ.ਸੀ. ਵੱਲੋਂ ਕਰਵਾਈ ਗਈ ਉੱਚ ਪ੍ਰਤੀਯੋਗਤਾ ਇੰਡੀਅਨ ਇਕਨੌਮਿਕ ਸਰਵਸਿਜ਼ (ਆਈ.ਈ.ਐੱਸ.) 2024 ਵਿੱਚ ਆਲ ਇੰਡੀਆ ਚੌਥਾ ਰੈਂਕ ਪ੍ਰਾਪਤ ਕੀਤਾ ਹੈ। ਰੀਤਿਕਾ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਵਿੱਚ ਪੀਐੱਚ.ਡੀ. ਕਰ ਰਹੀ ਹੈ। ਰੀਤਿਕਾ ਨੇ ਕਿਹਾ ਕਿ ਉਸ ਦੀ ਇਸ ਸਫ਼ਲਤਾ ਵਿਚ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਅਕਾਦਮਿਕ ਮਾਹੌਲ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਆਪਣੇ ਅਕਾਦਮਿਕ ਸਫ਼ਰ ਦੌਰਾਨ ਨਿਰੰਤਰ ਸਹਿਯੋਗ ਅਤੇ ਸੂਝਵਾਨ ਮਾਰਗਦਰਸ਼ਨ ਲਈ ਆਪਣੇ ਨਿਗਰਾਨ ਡਾ. ਸਰਬਜੀਤ ਸਿੰਘ ਅਤੇ ਡਾ. ਰਵਿਤਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਵਿਸ਼ੇਸ਼ ਤੌਰ ਉੱਤੇ ਰੀਤਿਕਾ ਨੂੰ ਵਧਾਈ ਦਿੱਤੀ ਹੈ।
Advertisement
Advertisement