ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਰੋਨ ਰਾਹੀਂ ਸੁੱਟੇ ਗਏ ਆਈਈਡੀਜ਼ ਤੇ ਨਗਦੀ ਦੇ ਦੋ ਪੈਕੇਟ ਬਰਾਮਦ

07:09 AM Dec 25, 2023 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਜੰਮੂ, 24 ਦਸੰਬਰ
ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ ’ਚ ਕੰਟਰੋਲ ਰੇਖਾ (ਐੱਲਓਸੀ) ਨੇੜੇ ਅੱਜ ਫੌਜ ਅਤੇ ਪੁਲੀਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ ਡਰੋਨਾਂ ਰਾਹੀਂ ਸੁੱਟੇ ਗਏ ਬੈਟਰੀ ਨਾਲ ਚੱਲਣ ਵਾਲੇ ਛੇ ਆਈਈਡੀਜ਼, ਇਕ ਪਿਸਤੌਲ ਅਤੇ ਕੁਝ ਨਕਦੀ ਦੇ ਦੋ ਪੈਕੇਟ ਬਰਾਮਦ ਕੀਤੇ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਸਮੇਂ ਸਿਰ ਪੈਕੇਟਾਂ ਦੀ ਬਰਾਮਦਗੀ ਨਾਲ ਦੇਸ਼ ’ਚ ਅਤਿਵਾਦੀਆਂ ਦੀ ਵੱਡੇ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਪੈਕੇਟ ਪਾਕਿਸਤਾਨ ਵੱਲੋਂ ਸੁੱਟੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪੈਕੇਟ ਸਵੇਰੇ ਕਰੀਬ 7.50 ਵਜੇ ਖੌਰ ਇਲਾਕੇ ਦੇ ਪਿੰਡ ਚੰਨੀ ਦੀਵਾਨੋ ਵਿੱਚ ਇੱਕ ਖੁੱਲ੍ਹੇ ਮੈਦਾਨ ਵਿੱਚ ਦੇਖੇ ਗਏ ਸਨ।
ਇਸ ਮਗਰੋਂ ਫੌਜ ਅਤੇ ਪੁਲੀਸ ਨੇ ਤੁਰੰਤ ਅਪ੍ਰੇਸ਼ਨ ਸ਼ੁਰੂ ਕੀਤਾ ਅਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਦੀ ਮਦਦ ਨਾਲ ਪੈਕੇਟ ਖੋਲ੍ਹੇ, ਜਿਨ੍ਹਾਂ ’ਚੋਂ ਆਈਈਡੀ, 9 ਐੱਮਐੱਮ ਦਾ ਪਿਸਤੌਲ, ਤਿੰਨ ਮੈਗਜ਼ੀਨ, ਇੱਕ ਹੱਥਗੋਲਾ ਅਤੇ 35,000 ਰੁਪਏ ਦੀ ਨਕਦੀ ਬਰਾਮਦ ਹੋਈ। -ਪੀਟੀਆਈ

Advertisement

Advertisement