ਮੋਗਾ ਜ਼ਿਲ੍ਹੇ ’ਚ ਅਤਿ-ਸੰਵੇਦਨਸ਼ੀਲ ਤੇ ਸੰਵੇਦਨਸ਼ੀਲ ਪਿੰਡਾਂ ਦੀ ਪਛਾਣ
ਮਹਿੰਦਰ ਸਿੰੰਘ ਰੱਤੀਆਂ
ਮੋਗਾ, 11 ਅਕਤੂਬਰ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪੰਚਾਇਤ ਚੋਣਾਂ ਲਈ ਪੁਖ਼ਤਾ ਬੰਦੋਬਸਤ ਕੀਤੇ ਜਾ ਰਹੇ ਹਨ ਤਾਂ ਜੋ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ। ਦੂਜੇ ਪਾਸੇ ਜ਼ਿਲ੍ਹਾ ਪੁਲੀਸ ਮੁਖੀ ਅਜੇ ਗਾਂਧੀ ਨੇ ਐੱਸਪੀਜ਼, ਡੀਐੱਸਪੀਜ਼ ਤੇ ਥਾਣਾ ਮੁਖੀਆਂ ਨਾਲ ਮੀਟਿੰਗ ਕਰਕੇ ਅਤਿ-ਸੰਵੇਦਨਸ਼ੀਲ ਤੇ ਸੰਵੇਦਨਸ਼ੀਲ ਪਿੰਡਾਂ ’ਚ ਬੂਥਾਂ ਲਈ ਰੋਕਥਾਮ ਦਾ ਜਾਇਜ਼ਾ ਲਿਆ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਸਮੂਹ ਜ਼ਿਲ੍ਹਾ ਵਾਸੀ ਆਪਣੀ ਵੋਟ ਦਾ ਇਸਤੇਮਾਲ ਲਾਜ਼ਮੀ ਤੌਰ ਉੱਪਰ ਬਗੈਰ ਕਿਸੇ ਲਾਲਚ ਜਾਂ ਡਰ ਤੋਂ ਕਰਨ।
ਜ਼ਿਲ੍ਹਾ ਪੁਲੀਸ ਨੇ ਜ਼ਿਲ੍ਹੇ ’ਚ 16 ਅਤਿ-ਸੰਵੇਦਨਸ਼ੀਲ ਅਤੇ 48 ਸੰਵੇਦਨਸ਼ੀਲ ਪਿੰਡਾਂ ਦੀ ਪਛਾਣ ਕੀਤੀ ਹੈ। ਅਤਿ ਸੰਵੇਦਨ ਸ਼ੀਲ ਪਿੰਡਾਂ ਵਿਚ ਬਲਾਕ ਨਿਹਾਲ ਸਿੰਘ ਵਾਲਾ ਅਧੀਨ ਪਿੰਡ ਪੱਤੋ ਹੀਰਾ ਸਿੰਘ ਅਤੇ ਪਿੰਡ ਗਾਜੀਆਣਾ ਅਤਿ ਸੰਵਦੇਨਸ਼ੀਲ ਮੰਨੇ ਜਾ ਰਹੇ ਹਨ। ਥਾਣਾ ਨਿਹਾਲ ਸਿੰਘ ਵਾਲਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਉਹ ਖੁਦ ਸਾਰਾ ਦਿਨ ਗਸ਼ਤ ਕਰ ਰਹੇ ਹਨ।