For the best experience, open
https://m.punjabitribuneonline.com
on your mobile browser.
Advertisement

ਆਦਰਸ਼ ਚੋਣ ਜ਼ਾਬਤਾ ‘ਮੋਦੀ ਜ਼ਾਬਤਾ’ ਬਣਿਆ: ਮਮਤਾ

07:32 AM May 08, 2024 IST
ਆਦਰਸ਼ ਚੋਣ ਜ਼ਾਬਤਾ ‘ਮੋਦੀ ਜ਼ਾਬਤਾ’ ਬਣਿਆ  ਮਮਤਾ
ਬਾਂਕੁਰਾ ਵਿੱਚ ਰੈਲੀ ਦੌਰਾਨ ਸਥਾਨਕ ਕਲਾਕਰਾਂ ਨਾਲ ਮੁੱੱੱੱਖ ਮੰਤਰੀ ਮਮਤਾ ਬੈਨਰਜੀ। -ਫੋਟੋ: ਪੀਟੀਆਈ
Advertisement

ਪੁਰੂਲੀਆ (ਪੱਛਮੀ ਬੰਗਾਲ), 7 ਮਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨੇ ਭਾਜਪਾ ਆਗੂਆਂ ਵੱਲੋਂ ਚੋਣ ਪ੍ਰਚਾਰ ਦੌਰਾਨ ਨਫ਼ਰਤੀ ਭਾਸ਼ਨਾਂ ਨਾਲ ਜੁੜੇ ਮਾਮਲਿਆਂ ਸਬੰਧੀ ਅੱਖਾਂ ਬੰਦ ਕਰ ਲਈਆਂ ਹਨ, ਜਿਸ ਕਾਰਨ ‘ਮਾਡਲ ਕੋਡ ਆਫ ਕੰਡਕਟ ‘ਮੋਦੀ ਕੋਡ ਆਫ ਕੰਡਕਟ’ ਵਿੱਚ ਤਬਦੀਲ ਹੋ ਗਿਆ ਹੈ।
ਪੁਰੂਲੀਆ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਹੋਰ ਸੀਨੀਅਰ ਆਗੂ ਸਿਰਫ਼ ਖ਼ੁਦ ਨੂੰ ਹੀ ਹਿੰਦੂ ਮੰਨਦੇ ਹਨ ਅਤੇ ਬਾਕੀ ਭਾਈਚਾਰਿਆਂ ਬਾਰੇ ਨਹੀਂ ਸੋਚਦੇ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਅਤੇ ਭਾਜਪਾ ਦੇ ਹੋਰ ਆਗੂ ਆਪਣੇ ‘ਨਫ਼ਰਤੀ ਭਾਸ਼ਨਾਂ’ ਨਾਲ ਹੇਠਲੀ ਜਾਤੀ ਦੇ ਹਿੰਦੂਆਂ, ਘੱਟ ਗਿਣਤੀਆਂ ਅਤੇ ਹੋਰ ਵਾਂਝੇ ਵਰਗਾਂ ਨੂੰ ਡਰਾ ਰਹੇ ਹਨ ਪਰ ਚੋਣ ਕਮਿਸ਼ਨ ਚੁੱਪ ਹੈ। ਮਮਤਾ ਨੇ ਕਿਹਾ, ‘‘ਚੋਣ ਕਮਿਸ਼ਨ ਦਾ ਆਦਰਸ਼ ਚੋਣ ਜ਼ਾਬਤਾ ਮਜ਼ਾਕ ਬਣ ਗਿਆ ਹੈ ਅਤੇ ਇਸ ਨੂੰ ‘ਮੋਦੀ ਚੋਣ ਜ਼ਾਬਤਾ’ ਦਾ ਨਾਂ ਦਿੱਤਾ ਜਾਣਾ ਚਾਹੀਦਾ ਹੈ। ਪਰ, ਅਸੀਂ ਇਸ ਦੇਸ਼ ਦੇ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਦੀ ਹਰ ਘਟਨਾ ਨੂੰ ਚੁੱਕਦੇ ਰਹਾਂਗੇ।’’ ਮਮਤਾ ਨੇ ਕਿਹਾ ਕਿ ਉਨ੍ਹਾਂ ਨੇ ਇੰਨਾ ਝੂਠ ਬੋਲਣ ਵਾਲਾ ਕੋਈ ਹੋਰ ਪ੍ਰਧਾਨ ਮੰਤਰੀ ਨਹੀਂ ਦੇਖਿਆ। ਇਸ ਦੌਰਨ ਮਮਤਾ ਨੇ ਬਰਧਮਾਨ-ਦੁਰਗਾਪੁਰ ਸੀਟ ਤੋਂ ਪਾਰਟੀ ਉਮੀਦਵਾਰ ਕੀਰਤੀ ਆਜ਼ਾਦ ਦੇ ਸਮਰਥਨ ਵਿੱਚ ਬਰਧਮਾਨ ’ਚ ਰੋਡ ਸ਼ੋਅ ਵੀ ਕੀਤਾ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×