For the best experience, open
https://m.punjabitribuneonline.com
on your mobile browser.
Advertisement

ਇੱਕ ਰੋਜ਼ਾ ਅਤੇ ਟੀ-20 ਵਿੱਚ ‘ਸਟਾਪ ਕਲਾਕ’ ਨਿਯਮ ਪੱਕੇ ਤੌਰ ’ਤੇ ਲਾਗੂ ਕਰੇਗਾ ਆਈਸੀਸੀ

07:10 AM Mar 16, 2024 IST
ਇੱਕ ਰੋਜ਼ਾ ਅਤੇ ਟੀ 20 ਵਿੱਚ ‘ਸਟਾਪ ਕਲਾਕ’ ਨਿਯਮ ਪੱਕੇ ਤੌਰ ’ਤੇ ਲਾਗੂ ਕਰੇਗਾ ਆਈਸੀਸੀ
Advertisement

ਦੁਬਈ: ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਇਸ ਸਮੇਂ ਪ੍ਰਯੋਗ ਵਜੋਂ ਚੱਲ ਰਹੇ ‘ਸਟਾਪ ਕਲਾਕ’ ਨਿਯਮ ਨੂੰ ਅਗਾਮੀ ਟੀ-20 ਵਿਸ਼ਵ ਕੱਪ 2024 ਤੋਂ ਇੱਕ ਰੋਜ਼ਾ ਅਤੇ ਟੀ-20 ਕੌਮਾਂਤਰੀ ਵਿੱਚ ਹਮੇਸ਼ਾ ਵਰਤੋਂ ਕੀਤੀ ਜਾਵੇਗੀ। ਨਿਯਮ ਅਨੁਸਾਰ ਫੀਲਡਿੰਗ ਕਰਨ ਵਾਲੀ ਟੀਮ ਨੂੰ ਪਿਛਲਾ ਓਵਰ ਖ਼ਤਮ ਹੋਣ ਦੇ 60 ਸੈਕਿੰਡ ਦੇ ਅੰਦਰ ਨਵਾਂ ਓਵਰ ਸ਼ੁਰੂ ਕਰਨਾ ਹੋਵੇਗਾ। ਇਸ ਦੇ ਨਾਲ ਹੀ ਮੈਦਾਨ ’ਤੇ ਲੱਗੀ ‘ਇਲੈਕਟ੍ਰਾਨਿਕ’ ਘੜੀ 60 ਤੋਂ ਸਿਫ਼ਰ ਤੱਕ ਪੁੱਠੀ ਗਿਣਤੀ ਸ਼ੁਰੂ ਕਰ ਦੇਵੇਗੀ। ਤੀਸਰਾ ਅੰਪਾਇਰ ਘੜੀ ਸ਼ੁਰੂ ਕਰਨ ਦਾ ਸਮਾਂ ਤੈਅ ਕਰ ਸਕਦਾ ਹੈ। ਆਈਸੀਸੀ ਨੇ ‘ਸਟਾਪ ਕਲਾਕ’ ਨਿਯਮ ਦਸੰਬਰ 2023 ਵਿੱਚ ਸ਼ੁਰੂ ਕੀਤਾ ਸੀ ਅਤੇ ਹਾਲੇ ਇਸ ’ਤੇ ਪ੍ਰਯੋਗ ਚੱਲ ਰਿਹਾ ਹੈ ਜਿਸ ਨੂੰ ਪਹਿਲੀ ਜੂਨ 2024 ਨੂੰ ਸਥਾਈ ਕਰ ਦਿੱਤਾ ਜਾਵੇਗਾ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×