ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਈਸੀਸੀ ਦਰਜਾਬੰਦੀ: ਰਿਸ਼ਭ ਪੰਤ ਬੱਲੇਬਾਜ਼ੀ ’ਚ ਛੇਵੇਂ ਸਥਾਨ ’ਤੇ

07:30 AM Nov 07, 2024 IST

ਦੁਬਈ, 6 ਨਵੰਬਰ
ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਪਿਛਲੇ ਹਫ਼ਤੇ ਮੁੰਬਈ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੈਸਟ ’ਚ ਪ੍ਰਦਰਸ਼ਨ ਦੇ ਸਿਰ ’ਤੇ ਅੱਜ ਤਾਜ਼ਾ ਜਾਰੀ ਆਈਸੀਸੀ ਪੁਰਸ਼ ਟੈਸਟ ਬੱਲੇਬਾਜ਼ੀ ਦਰਜਾਬੰਦੀ ਵਿੱਚ ਪੰਜ ਸਥਾਨ ਦੇ ਫਾਇਦੇ ਨਾਲ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਪੰਤ ਨੇ ਮੁੰਬਈ ਟੈਸਟ ਦੌਰਾਨ ਦੋ ਨੀਮ ਸੈਂਕੜਾ ਪਾਰੀਆਂ ਖੇਡੀਆਂ, ਹਾਲਾਂਕਿ ਭਾਰਤ ਤੀਜੇ ਅਤੇ ਆਖ਼ਰੀ ਟੈਸਟ ਵਿੱਚ ਹਾਰ ਨਾਲ ਲੜੀ 0-3 ਨਾਲ ਗੁਆ ਬੈਠਿਆ ਸੀ। ਇਸ ਪ੍ਰਦਰਸ਼ਨ ਨਾਲ ਪੰਤ ਨੂੰ ਦਰਜਾਬੰਦੀ ਵਿੱਚ ਫਾਇਦਾ ਹੋਇਆ, ਜੋ ਸੰਕੇਤ ਹੈ ਕਿ ਉਹ ਕਾਰ ਹਾਦਸੇ ਮਗਰੋਂ ਆਪਣੀ ਸਰਵੋਤਮ ਲੈਅ ’ਚ ਵਾਪਸੀ ਕਰ ਚੁੱਕਿਆ ਹੈ। ਹੁਣ ਇਹ ਖੱਬੇ ਹੱਥ ਦਾ ਬੱਲੇਬਾਜ਼ ਜੁਲਾਈ 2022 ਵਿੱਚ ਦਰਜਾਬੰਦੀ ’ਚ ਹਾਸਲ ਕੀਤੇ ਗਏ ਆਪਣੇ ਕਰੀਅਰ ਦੇ ਸਰਵੋਤਮ ਪੰਜਵੇਂ ਸਥਾਨ ਤੋਂ ਮਹਿਜ਼ ਇੱਕ ਕਦਮ ਪਿੱਛੇ ਹੈ। ਸਿਖਰਲੇ ਟੈਸਟ ਬੱਲੇਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੋਰ ਭਾਰਤੀ ਬੱਲੇਬਾਜ਼ਾਂ ’ਚ ਖੱਬੇ ਹੱਥ ਦਾ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਵੀ ਮੌਜੂਦ ਹੈ, ਜੋ ਇੱਕ ਕਦਮ ਥੱਲੇ ਚੌਥੇ ਸਥਾਨ ’ਤੇ ਖਿਸਕ ਗਿਆ ਹੈ। ਨਿਊਜ਼ੀਲੈਂਡ ਦਾ ਬੱਲੇਬਾਜ਼ ਡੇਰਿਲ ਮਿਸ਼ੈਲ ਸੱਤਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਸ ਨੇ ਮੁੰਬਈ ਟੈਸਟ ਵਿੱਚ ਭਾਰਤ ਖ਼ਿਲਾਫ਼ ਪਹਿਲੀ ਪਾਰੀ ’ਚ 82 ਦੌੜਾਂ ਬਣਾਈਆਂ ਸੀ। ਇੰਗਲੈਂਡ ਦੇ ਬੱਲੇਬਾਜ਼ ਜੋਅ ਰੂਟ ਨੇ ਵਿਲੀਅਮਸਨ, ਹੈਰੀ ਬਰੂੁਕ (ਤੀਜੇ), ਯਸ਼ਸਵੀ ਜੈਸਵਾਲ (ਚੌਥੇ) ਅਤੇ ਸਟੀਵ ਸਮਿਥ (ਪੰਜਵੇਂ) ਨੂੰ ਚੁਣੌਤੀ ਦਿੰਦਿਆਂ ਸੂਚੀ ਵਿੱਚ ਸਿਖਰ ’ਤੇ ਆਪਣੀ ਲੀਡ ਕਾਇਮ ਰੱਖੀ ਹੈ।
ਦੂਜੇ ਪਾਸੇ ਰਵਿੰਦਰ ਜਡੇਜਾ ਨਿਊਜ਼ੀਲੈਂਡ ਖ਼ਿਲਾਫ਼ 10 ਵਿਕਟਾਂ ਲੈਣ ਮਗਰੋਂ ਟੈਸਟ ਗੇਂਦਬਾਜ਼ੀ ਦਰਜਾਬੰਦੀ ਵਿੱਚ ਦੋ ਸਥਾਨ ਦੇ ਫਾਇਦੇ ਨਾਲ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜਿਸ ਨਾਲ ਉਹ ਰਵੀਚੰਦਰਨ ਅਸ਼ਿਵਨ ਤੋਂ ਇੱਕ ਸਥਾਨ ਪਿੱਛੇ ਹੈ। ਕਾਗਿਸੋ ਰਬਾਡਾ ਸਿਖਰ ’ਤੇ ਕਾਬਜ਼ ਹੈ। ਆਸਟਰੇਲੀਆ ਦਾ ਜੋਸ਼ ਹੇਜਲਵੁੱਡ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਪੈਟ ਕਮਿੰਗਸ ਤੋਂ ਅੱਗੇ ਦੂਜੇ ਸਥਾਨ ’ਤੇ ਹੈ। -ਪੀਟੀਆਈ

Advertisement

Advertisement