For the best experience, open
https://m.punjabitribuneonline.com
on your mobile browser.
Advertisement

ਆਈਸੀਸੀ ਦਰਜਾਬੰਦੀ: ਜੈਸਵਾਲ 12ਵੇਂ ਤੇ ਜੁਰੇਲ 69ਵੇਂ ਸਥਾਨ ’ਤੇ

07:25 AM Feb 29, 2024 IST
ਆਈਸੀਸੀ ਦਰਜਾਬੰਦੀ  ਜੈਸਵਾਲ 12ਵੇਂ ਤੇ ਜੁਰੇਲ 69ਵੇਂ ਸਥਾਨ ’ਤੇ
Advertisement

ਦੁਬਈ: ਭਾਰਤੀ ਬੱਲੇਬਾਜ਼ ਯਸ਼ਸਵੀ ਜੈਸਵਾਲ ਆਈਸੀਸੀ ਟੈਸਟ ਬੱਲੇਬਾਜ਼ੀ ਦੀ ਤਾਜ਼ਾ ਦਰਜੇਬੰਦੀ ਵਿੱਚ 12ਵੇਂ ਸਥਾਨ ’ਤੇ ਜਦਕਿ ਧਰੁਵ ਜੁਰੇਲ 31 ਸਥਾਨ ਅੱਗੇ ਵਧਦਿਆਂ 69ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਜੈਸਵਾਲ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਦਰਜਾਬੰਦੀ ਵਿੱਚ 69ਵੇਂ ਸਥਾਨ ’ਤੇ ਸੀ। ਚੌਥੇ ਮੈਚ ਵਿੱਚ 73 ਅਤੇ 37 ਦੌੜਾਂ ਦੀ ਪਾਰੀ ਖੇਡਣ ਮਗਰੋਂ ਉਸ ਦੀ ਦਰਜਾਬੰਦੀ ਵਿੱਚ ਹੋਰ ਸੁਧਾਰ ਹੋਇਆ ਹੈ। ਪਲੇਅਰ ਆਫ ਦਿ ਮੈਚ ਜੁਰੇਲ 90 ਅਤੇ 39 ਦੌੜਾਂ ਦੀ ਪਾਰੀ ਖੇਡ ਕੇ 31 ਸਥਾਨ ਦੀ ਛਾਲ ਲਗਾਉਣ ’ਚ ਕਾਮਯਾਬ ਰਿਹਾ। ਇੰਗਲੈਂਡ ਦਾ ਸਾਬਕਾ ਕਪਤਾਨ ਜੋਅ ਰੂਟ ਰਾਂਚੀ ਵਿੱਚ ਨਾਬਾਦ 122 ਦੌੜਾਂ ਦੀ ਪਾਰੀ ਖੇਡਣ ਮਗਰੋਂ ਸਿਖਰਲੇ ਤਿੰਨ ’ਚ ਪਰਤ ਆਇਆ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×