ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਈਸੀਸੀ ਨੇ ਬੁਮਰਾਹ ਤੇ ਮੰਧਾਨਾ ਨੂੰ ਮਹੀਨੇ ਦੇ ਸਰਬੋਤਮ ਖਿਡਾਰੀ ਚੁਣਿਆ

06:54 AM Jul 10, 2024 IST
ਜਸਪ੍ਰੀਤ ਬੁਮਰਾਹ

ਦੁਬਈ, 9 ਜੁਲਾਈ
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਅੱਜ ਜੂਨ ਮਹੀਨੇ ਲਈ ‘ਸਰਬੋਤਮ ਖਿਡਾਰੀ’ ਅਤੇ ਭਾਰਤੀ ਮਹਿਲਾ ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਦੀ ‘ਸਰਬੋਤਮ ਖਿਡਾਰਨ’ ਵਜੋਂ ਚੋਣ ਕੀਤੀ ਹੈ। ਮੰਧਾਨਾ ਨੂੰ ਇਹ ਪੁਰਸਕਾਰ ਪਿਛਲੇ ਮਹੀਨੇ ਦੱਖਣੀ ਅਫਰੀਕਾ ਖ਼ਿਲਾਫ਼ ਇੱਕ ਰੋਜ਼ਾ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਦਿੱਤਾ ਗਿਆ ਹੈ।
ਬੁਮਰਾਹ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਅਫਤਗਾਨਿਸਤਾਨ ਦੇ ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਪਛਾੜ ਕੇ ਜਦਕਿ ਮੰਧਾਨਾ ਨੇ ਇੰਗਲੈਂਡ ਦੀ ਮਾਇਆ ਬਾਊਚਰ ਤੇ ਸ੍ਰੀਲੰਕਾ ਦੀ ਵਿਸ਼ਮੀ ਗੁਣਾਰਤਨੇ ਨੂੰ ਪਛਾੜ ਕੇ ਇਹ ਖਿਤਾਬ ਜਿੱਤਿਆ ਹੈ।

Advertisement

ਸਮ੍ਰਿਤੀ ਮੰਧਾਨਾ

ਆਈਸੀਸੀ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਪਿਛਲੇ ਮਹੀਨੇ ਟੀ-20 ਵਿਸ਼ਵ ਕੱਪ ਵਿੱਚ 15 ਵਿਕਟਾਂ ਲੈ ਕੇ ‘ਪਲੇਅਰ ਆਫ ਦਿ ਟੂਰਨਾਮੈਂਟ’ ਚੁਣੇ ਗਏ ਬੁਮਰਾਹ ਨੇ ਜੂਨ ਲਈ ਸਰਬੋਤਮ ਖਿਡਾਰੀ ਦਾ ਪੁਰਸਕਾਰ ਵੀ ਜਿੱਤਿਆ ਹੈ। ਇਸ ਬਾਰੇ ਬੁਮਰਾਹ ਨੇ ਕਿਹਾ, ‘‘ਮੈਂ ਜੂਨ ਮਹੀਨੇ ਲਈ ਸਰਬੋਤਮ ਪੁਰਸ਼ ਖਿਡਾਰੀ ਚੁਣੇ ਜਾਣ ’ਤੇ ਖ਼ੁਸ਼ ਹਾਂ। ਇੱਕ ਟੀਮ ਵਜੋਂ ਸਾਨੂੰ ਜਸ਼ਨ ਮਨਾਉਣ ਦੇ ਕਈ ਮੌਕੇ ਮਿਲੇ ਅਤੇ ਮੈਨੂੰ ਇਸ ਵਿੱਚ ਯੋਗਦਾਨ ਪਾ ਕੇ ਚੰਗਾ ਮਹਿਸੂਸ ਹੋ ਰਿਹਾ ਹੈ।’’ ਟੀ-20 ਵਿਸ਼ਵ ਕੱਪ ’ਚ ਬੁਮਰਾਹ ਨੇ 8.26 ਦੀ ਔਸਤ ਨਾਲ 15 ਵਿਕਟਾਂ ਲਈਆਂ ਸਨ।
ਇਸੇ ਤਰ੍ਹਾਂ ਮਹਿਲਾ ਵਰਗ ’ਚ ਮੰਧਾਨਾ ਨੇ ਬੰਗਲੂਰੂ ’ਚ ਪਹਿਲੇ ਇੱਕ ਰੋਜ਼ਾ ਮੁਕਾਬਲੇ ’ਚ 117 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਦੂਜੇ ਮੈਚ ’ਚ ਉਸ ਨੇ 120 ਗੇਂਦਾਂ ’ਤੇ 136 ਦੌੜਾਂ ਬਣਾਈਆਂ ਜਦਕਿ ਤੀਜੇ ਮੈਚ ਵਿੱਚ ਉਹ 90 ਦੌੜਾਂ ਬਣਾ ਕੇ ਆਊਟ ਹੋਈ ਸੀ। ਮੰਧਾਨਾ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ’ਚ 343 ਦੌੜਾਂ ਬਣਾ ਕੇ ‘ਪਲੇਅਰ ਆਫ ਦਿ ਟੂਰਨਾਮੈਂਟ’ ਚੁਣੀ ਗਈ ਸੀ। -ਪੀਟੀਆਈ

Advertisement
Advertisement
Advertisement