ਆਈਸੀਸੀ ਨੇ ਅਰਸ਼ਦੀਪ ਨੂੰ ਸਾਲ ਦਾ ਸਰਬੋਤਮ ਟੀ-20 ਕ੍ਰਿਕਟਰ ਐਲਾਨਿਆ
06:30 AM Jan 26, 2025 IST
Advertisement
ਦੁਬਈ:
Advertisement
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਅੱਜ ‘ਆਈਸੀਸੀ ਪੁਰਸ਼ ਟੀ-20 ਕੌਮਾਂਤਰੀ ਕ੍ਰਿਕਟਰ ਆਫ ਦਿ ਈਅਰ 2024’ ਐਲਾਨਿਆ ਗਿਆ ਹੈ। ਉਸ ਨੇ ਪਿਛਲੇ ਸਾਲ ਭਾਰਤ ਦੀ ਟੀ-20 ਵਿਸ਼ਵ ਕੱਪ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। 25 ਸਾਲਾ ਅਰਸ਼ਦੀਪ ਨੇ 2024 ਵਿੱਚ ਖੇਡੇ 18 ਮੈਚਾਂ ’ਚ ਕੁੱਲ 36 ਵਿਕਟਾਂ ਲਈਆਂ। ਉਸ ਨੂੰ ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਿਆ ਦੇ ਨਾਲ ਆਈਸੀਸੀ ਦੀ ਸਾਲ ਦੀ ਸਰਬੋਤਮ ਟੀ-20 ਕੌਮਾਂਤਰੀ ਟੀਮ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ
Advertisement
Advertisement