ਟ੍ਰਿਬਿਊਨ ਵੈੱਬ ਡੈਸਕਚੰਡੀਗੜ੍ਹ, 21 ਫਰਵਰੀਪਾਕਿਸਤਾਨ ਕ੍ਰਿਕਟ ਬੋਰਡ ਨੇ ਦੁਬਈ ਵਿੱਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੋਏ ਮੈਚ ਦੇ ਲਾਈਵ ਪ੍ਰਸਾਰਣ ਦੌਰਾਨ ਚੈਂਪੀਅਨਜ਼ ਟਰਾਫੀ ਬ੍ਰਾਂਡਿੰਗ ਵਿੱਚ ਪਾਕਿਸਤਾਨ ਦਾ ਨਾਮ ਨਾ ਲਿਖਣ ’ਤੇ ਆਈਸੀਸੀ ਤੋਂ ਸਪੱਸ਼ਟੀਕਰਨ ਮੰਗਿਆ ਹੈ।ਪ੍ਰਸਾਰਣ ਦੇ ਉੱਪਰ ਖੱਬੇ ਕੋਨੇ ਵਿੱਚ ਲੋਗੋ ’ਤੇ ਈਵੈਂਟ ਦਾ ਨਾਮ ‘ਚੈਂਪੀਅਨਜ਼ ਟਰਾਫੀ 2025’ ਲਿਖਿਆ ਸੀ ਪਰ ਇਸ ਦੀ ਮੇਜ਼ਬਾਨੀ ਕਰਨ ਵਾਲੇ ਪਾਕਿਸਤਾਨ ਦਾ ਨਾਮ ਨਹੀਂ ਸੀ।ਦੂਜੇ ਪਾਸੇ, ਸੂਤਰਾਂ ਨੇ ਦਾਅਵਾ ਕੀਤਾ ਕਿ ਮੰਨਿਆ ਜਾ ਰਿਹਾ ਹੈ ਕਿ ਆਈਸੀਸੀ ਨੇ ਗੈਰ-ਰਸਮੀ ਤੌਰ ’ਤੇ ਪੀਸੀਬੀ ਨੂੰ ਦੱਸਿਆ ਸੀ ਕਿ ਇਹ ਇੱਕ ਸ਼ੁਰੂਆਤੀ ਤਕਨੀਕੀ ਗਲਤੀ ਸੀ, ਜਿਸ ਨੂੰ ਦਰੁਸਤ ਕਰ ਲਿਆ ਜਾਵੇਗਾ।