ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਈਏਐੱਸ ਯਾਦਵ ਨੇ ਉਪ ਕੁਲਪਤੀ ਵਜੋਂ ਅਹੁਦਾ ਸੰਭਾਲਿਆ

07:35 AM Jan 10, 2025 IST
ਅਹੁਦਾ ਸੰਭਾਲਣ ਮੌਕੇ ਕੇਕੇ ਯਾਦਵ ਦਾ ਸਵਾਗਤ ਕਰਦੇ ਹੋਏ ਯੂਨੀਵਰਸਿਟੀ ਦੇ ਅਧਿਕਾਰੀ।

ਪੱਤਰ ਪ੍ਰੇਰਕ
ਪਟਿਆਲਾ, 9 ਜਨਵਰੀ
ਪੰਜਾਬ ਸਰਕਾਰ ਦੇ ਉੱਚ ਸਿੱਖਿਆ ਪ੍ਰਿੰਸੀਪਲ ਸਕੱਤਰ ਆਈਏਐੱਸ ਕੇਕੇ ਯਾਦਵ ਨੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਵਜੋਂ ਅਹੁਦਾ ਸੰਭਾਲ ਲਿਆ ਹੈ। ਸ੍ਰੀ ਯਾਦਵ ਨੇ ਪ੍ਰੋ. ਕਰਮਜੀਤ ਸਿੰਘ ਦੀ ਥਾਂ ਲਈ ਹੈ, ਜੋ ਯੂਨੀਵਰਸਿਟੀ ਦੇ ਸੰਸਥਾਪਕ ਉਪ ਕੁਲਪਤੀ ਸਨ। ਫੈਕਲਟੀ ਨੂੰ ਸੰਬੋਧਨ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਆਨਲਾਈਨ ਸਿੱਖਿਆ ਦਾ ਉਦੇਸ਼ ਉੱਚ ਸਿੱਖਿਆ ਵਿੱਚ ਬਦਲਾਅ ਲਿਆਉਣਾ ਹੈ। ਇਹ ਉਦਯੋਗ ਅਤੇ ਅਰਥਵਿਵਸਥਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੌਸ਼ਲ-ਆਧਾਰਿਤ ਸਿੱਖਿਆ ’ਤੇ ਕੇਂਦਰਿਤ ਹੈ। ਵੋਕੇਸ਼ਨਲ ਅਤੇ ਜਨਰਲ ਸਿੱਖਿਆ ਦੇ ਏਕੀਕਰਨ ਨਾਲ ਉਦਯੋਗ-ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਯੂਜੀਸੀ ਦੇ ‘ਪ੍ਰੋਫੈਸਰ ਆਫ਼ ਪ੍ਰੈਕਟਿਸ’ ਪਹਿਲ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ, ਜਿਸ ਦਾ ਮੁੱਖ ਉਦੇਸ਼ ਅਕਾਦਮਿਕ ਸੰਸਥਾਵਾਂ ਵਿੱਚ ਉਦਯੋਗ ਅਤੇ ਹੋਰ ਪੇਸ਼ੇਵਰ ਤਜਰਬੇ ਨੂੰ ਸ਼ਾਮਲ ਕਰਨਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਜਗਤ ਗੁਰੂ ਨਾਨਕ ਦੇਵ ’ਵਰਸਿਟੀ ਇਸ ਪਹਿਲ ਨੂੰ ਗੰਭੀਰਤਾ ਨਾਲ ਲਾਗੂ ਕਰਨ ਬਾਰੇ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ਅਕਾਦਮਿਕ ਸੰਸਥਾਵਾਂ ਦੇ ਵਿਦਵਾਨਾਂ ਨਾਲ ਮਿਲ ਕੇ ਸਾਂਝੇ ਰਿਸਰਚ ਪ੍ਰਾਜੈਕਟ ਅਤੇ ਸੇਵਾਵਾਂ ’ਤੇ ਕੰਮ ਕੀਤਾ ਜਾਵੇ, ਤਾਂ ਯੂਨੀਵਰਸਿਟੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ।
ਇਸ ਮੌਕੇ ਰਜਿਸਟਰਾਰ ਬਲਜੀਤ ਸਿੰਘ ਸਿੰਘ ਖਹਿਰਾ, ਕੰਟਰੋਲਰ ਪ੍ਰੋ. ਕੰਵਲਵੀਰ ਸਿੰਘ ਢੀਂਡਸਾ, ਡੀਨ ਰਿਸਰਚ ਡਾ. ਨਵਲੀਨ ਮੁਲਤਾਨੀ, ਡਾਇਰੈਕਟਰ ਡਾ. ਅਮਿਤੋਜ ਸਿੰਘ ਅਤੇ ਯੂਨੀਵਰਸਿਟੀ ਦਾ ਹੋਰ ਸਟਾਫ਼ ਮੌਜੂਦ ਸੀ।

Advertisement

Advertisement