ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਈਏਐੱਸ ਅਧਿਕਾਰੀ ਪੂਜਾ ਖੇਡਕਰ ਦੇ ਟਰੇਨਿੰਗ ਪ੍ਰੋਗਰਾਮ ’ਤੇ ਰੋਕ

07:12 AM Jul 17, 2024 IST

ਮੁੰਬਈ, 16 ਜੁਲਾਈ
ਸਰਕਾਰ ਨੇ ਅੱਜ ਵਿਵਾਦਤ ਆਈਏਐੱਸ ਅਧਿਕਾਰੀ ਪੂਜਾ ਖੇਡਕਰ ਦਾ ਜ਼ਿਲ੍ਹਾ ਟਰੇਨਿੰਗ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਅਤੇ ਜ਼ਰੂੁਰੀ ਕਾਰਵਾਈ ਲਈ ਉਸ ਨੂੰ ਲਾਲ ਬਹਾਦਰ ਸ਼ਾਸਤਰੀ ਕੌਮੀ ਪ੍ਰਸ਼ਾਸਨ ਅਕੈਡਮੀ ’ਚ ਵਾਪਸ ਸੱਦਿਆ ਹੈ। ਉਸ ਨੂੰ 23 ਜੁਲਾਈ ਤੱਕ ਅਕੈਡਮੀ ’ਚ ਰਿਪੋਰਟ ਕਰਨ ਦੀ ਹਦਾਇਤ ਦਿੱਤੀ ਗਈ ਹੈ। ਜਦਕਿ ਖੇਡਕਰ ਜਿਸ ਦੇ ਅਪਾਹਜਤਾ ਤੇ ਓਬੀਸੀ ਸਰਟੀਫਿਕੇਟ ਜਾਂਚ ਅਧੀਨ ਹਨ, ਨੇ ਆਖਿਆ ਕਿ ਉਹ ਗਲਤ ਸੂੁਚਨਾ ਤੇ ‘ਫਰਜ਼ੀ ਖ਼ਬਰਾਂ’ ਦਾ ਸ਼ਿਕਾਰ ਹੈ। ਦੂਜੇ ਪਾਸੇ ਪੁਣੇ ਪੁਲੀਸ ਨੇ ਕਿਹਾ ਕਿ ਉਹ ਖੇਡਕਰ ਵੱਲੋਂ ਯੂਪੀਐੱਸਸੀ ਨੂੰ ਜਮ੍ਹਾਂ ਕਰਵਾਏ ਅਪਾਹਜਤਾ ਸਰਟੀਫਿਕੇਟਾਂ ਦੀ ਜਾਂਚ ਕਰੇਗੀ। ਮਹਾਰਾਸ਼ਟਰ ਦੇ ਵਧੀਕ ਮੁੱਖ ਸਕੱਤਰ ਨਿਤਿਨ ਗਦਰੇ ਨੇ ਇੱਕ ਪੱਤਰ ’ਚ ਕਿਹਾ ਕਿ ਮਸੂਰੀ ਅਧਾਰਿਤ ਲਾਲ ਬਹਾਦਰ ਸ਼ਾਸਤਰੀ ਅਕੈਡਮੀ ਨੇ ਉਸ (ਪੂਜਾ ਖੇਡਕਰ) ਦਾ ਜ਼ਿਲ੍ਹਾ ਟਰੇਨਿੰਗ ਪ੍ਰੋਗਰਾਮ ਮੁਲਤਵੀ ਕਰਨ ਤੇ ਉਸ ਨੂੰ ਤੁਰੰਤ ਵਾਪਸ ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਪੱਤਰ ਮੁਤਾਬਕ ਪੂਜਾ ਖੇਡਕਰ ਨੂੰ ਤੁਰੰਤ ਜਾਂ 23 ਜੁਲਾਈ ਤੱਕ ਅਕੈਡਮੀ ’ਚ ਰਿਪੋਰਟ ਕਰਨ ਲਈ ਆਖਿਆ ਗਿਆ ਹੈ। ਦੂਜੇ ਪਾਸੇ ਸੰਪਰਕ ਕਰਨ ’ਤੇ ਵਾਸਿਮ ਦੀ ਕੁਲੈਕਟਰ ਭੁਵਨੇਸ਼ਵਰੀ ਐੱਸ. ਨੇ ਕਿਹਾ ਕਿ ਖੇਡਕਰ ਨੂੰ ਸਹਾਇਕ ਕੁਲੈਕਟਰ ਦੇ ਅਹੁਦੇ ਤੋਂ ਤੁਰੰਤ ਰਿਲੀਵ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਅੱਜ ਇੱਕ ਸੀਨੀਅਰ ਸਰਕਾਰੀ ਡਾਕਟਰ ਨੇ ਦੱਸਿਆ ਕਿ ਪੂਜਾ ਖੇਡਕਰ ਨੇ ਅਪਾਹਜਤਾ ਸਰਟੀਫਿਕੇਟ 2022 ’ਚ ਹਾਸਲ ਕੀਤਾ ਸੀ। ਪੁਣੇ ਨੇੜੇ ਪਿਮਪਰੀ ਸਥਿਤ ਸਰਕਾਰੀ ਯਸ਼ਵੰਤਰਾਓ ਚਵਾਨ ਮੈਮੋਰੀਅਲ ਹਸਪਤਾਲ ਦੇ ਡੀਨ ਡਾ. ਰਾਜੇਂਦਰ ਵਾਬਲੇ ਨੇ ਕਿਹਾ, ‘‘ਉਸ (ਪੂਜਾ ਖੇਡਕਰ) ਨੇ 2022 ’ਚ ਖੱਬੇ ਗੋਡੇ ’ਚ ਖਰਾਬੀ ਸਬੰਧੀ ਸਰਟੀਫਿਕੇਟ ਲਈ ਅਪਲਾਈ ਕੀਤਾ ਸੀ। -ਪੀਟੀਆਈ

Advertisement

ਖੇਡਕਰ ਨੇ ਪੁਣੇ ਦੇ ਜ਼ਿਲ੍ਹਾ ਕੁਲੈਕਟਰ ਖ਼ਿਲਾਫ਼ ਸ਼ਿਕਾਇਤ ਦਿੱਤੀ

ਵਾਸਿਮ: ਪ੍ਰੋਬੇਸ਼ਨਰੀ ਆਈਏਐੱਸ ਅਧਿਕਾਰੀ ਪੂਜਾ ਖੇਡਕਰ ਨੇ ਵਾਸਿਮ ਪੁਲੀਸ ਕੋਲ ਪੁਣੇ ਦੇ ਜ਼ਿਲ੍ਹਾ ਕੁਲੈਕਟਰ ਸੁਹਾਸ ਦਿਵਾਸੇ ਖ਼ਿਲਾਫ਼ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੂਜਾ ਖੇਡਕਰ ਪੁਣੇ ਕੁਲੈਕਟਰ ਦਫ਼ਤਰ ’ਚ ਤਾਇਨਾਤ ਸੀ। ਅਧਿਕਾਰੀ ਨੇ ਦੱਸਿਆ, ‘‘ਜਦੋਂ ਸੋਮਵਾਰ ਨੂੰ ਮਹਿਲਾ ਪੁਲੀਸ ਮੁਲਾਜ਼ਮ ਖੇਡਕਰ ਦੀ ਰਿਹਾਇਸ਼ ’ਤੇ ਗਏ ਤਾਂ ਉਸ ਨੇੇ ਪੁਣੇ ਦੇ ਜ਼ਿਲ੍ਹਾ ਕੁਲੈਕਟਰ ਸੁਹਾਸ ਦਿਵਾਸੇ ਖ਼ਿਲਾਫ਼ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਦਰਜ ਕਰਵਾਈ।’’ -ਪੀਟੀਆਈ

Advertisement
Advertisement
Advertisement