For the best experience, open
https://m.punjabitribuneonline.com
on your mobile browser.
Advertisement

ਮੈਂ ਬਿਜਲੀ ਬਿੱਲ ਜ਼ੀਰੋ ਕੀਤੇ ਤੁਸੀਂ ਅਕਾਲੀ ਤੇ ਕਾਂਗਰਸੀਆਂ ਨੂੰ ਜ਼ੀਰੋ ਕਰ ਦਿਓ: ਮਾਨ

01:51 PM May 23, 2024 IST
ਮੈਂ ਬਿਜਲੀ ਬਿੱਲ ਜ਼ੀਰੋ ਕੀਤੇ ਤੁਸੀਂ ਅਕਾਲੀ ਤੇ ਕਾਂਗਰਸੀਆਂ ਨੂੰ ਜ਼ੀਰੋ ਕਰ ਦਿਓ  ਮਾਨ
Advertisement

ਹੁਸ਼ਿਆਰ ਸਿੰਘ ਘਟੌੜਾ
ਰਾਮਾਂਮੰਡੀ, 23 ਮਈ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਥੇ ਰੋਡ ਸ਼ੋਅ ਦੌਰਾਨ ਕਿਹਾ ਕਿ ਅਕਾਲੀਆਂ ਤੇ ਕਾਗਰਸੀਆਂ ਨੇ ਰਲਕੇ ਪੰਜਾਬ ਨੂੰ ਦੋਵੇਂ ਹੱਥੀ ਲੁਟਿੱਆ ਹੈ ਅਤੇ ਹੁਣ ਆਮ ਆਦਮੀਆਂ ਦੇ ਚੋਣ ਮੈਦਾਨ ’ਚ ਸਾਹਮਣੇ ਆਉਣ ਮਗਰੋਂ ਇਨ੍ਹਾਂ ਖਾਸ ਆਦਮੀਆਂ ਦੀਆਂ ਨੀਦਾਂ ਉਡੀਆਂ ਹਨ। ਮੁੱਖ ਮੰਤਰੀ ਨੇ ਬਠਿੰਡਾ ਹਲਕੇ ਤੋਂ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ ਦੇ ਹੱਕ ਵਿਚ ਰੋਡ ਸ਼ੋਅ ’ਚ ਆਖਿਆ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਲੋਕਾਂ ਦੇ ਬਿਜਲੀ ਬਿਲ ਜ਼ੀਰੋ ਕੀਤੇ ਹਨ, ਲੋਕ ਅਕਾਲੀ ਤੇ ਕਾਂਗਰਸੀ ਉਮੀਦਵਾਰਾਂ ਨੂੰ ਇੱਕ ਮਈ ਵਾਲੇ ਦਿਨ ਜ਼ੀਰੋ ਕਰ ਦੇਣ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮਜੀਤ ਮਜੀਠੀਆ ’ਤੇ ਕਈ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਵੱਡੇ ਬਾਦਲ ਸਾਹਬ ਤੱਕ ਹੀ ਸੀ, ਜੋ ਹੁਣ ਕਰੀਬ ਕਰੀਬ ਖਤਮ ਹੋ ਗਿਆ ਹੈ। ਗੁਰਮੀਤ ਖੁੱਡੀਆਂ ਬਾਰੇ ਉਨ੍ਹਾਂ ਕਿਹਾ ਕਿ ਮਾਣ ਹੋਣਾ ਚਾਹੀਦਾ ਹੈ ਕਿ ਹਲਕੇ ਲਈ ਸ਼ਰੀਫ, ਇਮਾਨਦਾਰ ਤੇ ਕਾਬਲ ਆਗੂ ਸਾਹਮਣੇ ਆਇਆ ਹੈ। ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਲੰਬਾ ਸਮਾ ਹਲਕੇ ਦੀ ਅਗਵਾਈ ਕੀਤੀ ਤੇ ਫੂਡ ਪ੍ਰੋਸੈਸਿੰਗ ਮੰਤਰੀ ਰਹੇ ਪਰ ਉਨ੍ਹਾਂ ਇਥੇ ਇਸ ਸਬੰਧੀ ਰੁਜ਼ਗਾਰ  ਲਈ ਕੋਈ ਉਪਰਾਲਾ ਨਹੀਂ ਕੀਤਾ। ਰੋਡ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਲਕਾ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਰਾਮਾਂ ਮੰਡੀ ਵਿਚ ਵਰਕਰਾਂ ਤੇ ਲੋਕਾਂ ਦੇ ਰੂਬਰੁ ਹੋਣ ਲਈ ਪੰਹੁਚ ਗਏ ਸਨ।

Advertisement

Advertisement
Author Image

Advertisement
Advertisement
×