ਛੇਤੀ ਹੀ ਕੰਮ ’ਤੇ ਆਵਾਂਗੀ: ਰਸ਼ਮਿਕਾ ਮੰਦਾਨਾ
07:04 AM Jan 13, 2025 IST
Advertisement
ਨਵੀਂ ਦਿੱਲੀ: ਫ਼ਿਲਮ ‘ਪੁਸ਼ਪਾ 2: ਦਿ ਰੂਲ’ ਦੀ ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਕਿਹਾ ਕਿ ਹੁਣੇ ਜਿਹੇ ਉਸ ਦੇ ਪੈਰ ’ਤੇ ਸੱਟ ਵੱਜ ਗਈ ਸੀ। ਉਸ ਨੂੰ ਉਮੀਦ ਹੈ ਕਿ ਉਹ ਜਲਦੀ ਹੀ ਠੀਕ ਹੋ ਕੇ ਕੰਮ ’ਤੇ ਆਵੇਗੀ। ‘ਐਨੀਮਲ’, ‘ਭੀਸ਼ਮਾ’ ਅਤੇ ‘ਗੀਤਾ ਗੋਵਿੰਦਮ’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰਕੇ ਆਪਣੀ ਪਛਾਣ ਬਣਾਉਣ ਵਾਲੀ ਮੰਦਾਨਾ (28) ਨੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਨੂੰ ਆਪਣੇ ਚਾਹੁਣ ਵਾਲਿਆਂ ਨਾਲ ਸਾਂਝਾ ਕੀਤਾ ਹੈ। ਇਸ ਵਿੱਚ ਉਸ ਨੇ ਦੱਸਿਆ ਕਿ ਉਸ ਦੇ ਪੈਰ ’ਤੇ ਸੱਟ ਵੱਜ ਗਈ ਹੈ। ਉਸ ਨੇ ਇਹ ਜਾਣਕਾਰੀ ਉਸ ਸਮੇਂ ਸਾਂਝੀ ਕੀਤੀ ਜਦੋਂ ਸ਼ੋਸ਼ਲ ਮੀਡੀਆ ’ਤੇ ਉਸ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਪ੍ਰਸਾਰਿਤ ਹੋ ਰਹੀਆਂ ਹਨ। ਮੰਦਾਨਾ ਨੇ ਇੰਸਟਾਗ੍ਰਾਮ ’ਤੇ ਆਪਣੇ ਸੱਜੇ ਪੈਰ ’ਤੇ ਪਲੱਸਤਰ ਲੱਗੀ ਹੋਈ ਤਸਵੀਰ ਸਾਂਝੀ ਕੀਤੀ ਹੈ। ਉਸ ਨੇ ਲਿਖਿਆ ਹੈ ਕਿ ਜਿਮ ਵਿੱਚ ਉਸ ਨੇ ਆਪਣੇ ਆਪ ਸੱਟ ਖਾ ਲਈ। ਇਸ ਲਈ ਉਹ ਕਿਸੇ ਨੂੰ ਦੋਸ਼ ਨਹੀਂ ਦਿੰਦੀ। ਮੰਦਾਨਾ ਨੇ ਸੱਟ ਵੱਜਣ ਕਾਰਨ ਅਗਾਮੀ ਫ਼ਿਲਮਾਂ ‘ਥਾਮਾ’, ‘ਸਿਕੰਦਰ’ ਅਤੇ ‘ਕੁਬੇਰ’ ਦੀ ਸ਼ੂਟਿੰਗ ਵਿੱਚ ਹੋ ਰਹੀ ਦੇਰੀ ਲਈ ਫ਼ਿਲਮ ਨਿਰਦੇਸ਼ਕਾਂ ਤੋਂ ਮੁਆਫ਼ੀ ਮੰੰਗੀ ਹੈ। ਉਸ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਉਹ ਜਲਦੀ ਹੀ ਸ਼ੂਟਿੰਗ ’ਤੇ ਹਾਜ਼ਰ ਹੋਵੇਗੀ। -ਪੀਟੀਆਈ
Advertisement
Advertisement